6 ਸਾਲਾ ਮੁੰਡੇ ਨੇ ਦੋ ਘੰਟੇ 'ਚ ਕੀਤੇ 3270 ਪੁਸ਼-ਅਪਸ, ਵੀਡੀਓ ਵਾਇਰਲ

07/12/2019 11:07:56 AM

ਮਾਸਕੋ (ਬਿਊਰੋ)— ਅੱਜ ਦੇ ਸਮੇਂ ਵਿਚ ਬੱਚੇ ਵੀ ਵੱਖ-ਵੱਖ ਖੇਤਰਾਂ ਆਪਣੀ ਯੋਗਤਾ ਸਾਬਤ ਕਰ ਰਹੇ ਹਨ। ਰੂਸ ਦੇ ਇਕ 6 ਸਾਲ ਦੇ ਮੁੰਡੇ ਨੇ ਆਪਣੇ ਕਾਰਨਾਮੇ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। 6 ਸਾਲਾ ਇਬਰਾਹਿਮ ਲਯਾਨੋਵ ਨੇ ਕਰੀਬ 2 ਘੰਟੇ ਵਿਚ 3270 ਪੁਸ਼-ਅਪਸ ਕਰ ਕੇ ਵੱਡੇ-ਵੱਡੇ ਬਿਲਡਰਾਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਬਰਾਹਿਮ ਦਾ ਨਾਮ 'ਰਸ਼ੀਆ ਬੁੱਕ ਆਫ ਰਿਕਾਰਡਸ' ਵਿਚ ਦਰਜ ਹੋ ਗਿਆ ਹੈ। ਇੰਨਾ ਹੀ ਨਹੀਂ ਉਸ ਨੂੰ ਇਨਾਮ ਵਿਚ ਆਲੀਸ਼ਾਨ ਘਰ ਵੀ ਇਨਾਮ ਦੇ ਤੌਰ 'ਤੇ ਮਿਲਿਆ ਹੈ।

ਰੂਸ ਦੇ ਨੋਵੀ ਰੇਦਾਂਤ ਵਿਚ ਰਹਿਣ ਵਾਲੇ ਇਬਰਾਹਿਮ ਲਯਾਨੋਵ ਨੇ ਇਕ ਸਥਾਨਕ ਸਪੋਰਟਸ ਕਲੱਬ ਦਾ ਧਿਆਨ ਆਪਣੀ ਫਿਟਨੈੱਸ ਵੱਲ ਆਕਰਸ਼ਿਤ ਕੀਤਾ। ਉਸ ਦੀ ਫਿਟਨੈੱਸ ਤੋਂ ਪ੍ਰਭਾਵਿਤ ਹੋ ਕੇ ਕਲੱਬ ਨੇ ਉਸ ਨੂੰ ਅਪਾਰਮੈਂਟ ਤੋਹਫੇ ਵਜੋਂ ਦਿੱਤਾ ਹੈ। ਲਯਾਨੋਵ ਅਤੇ ਉਸ ਦੇ ਪਿਤਾ ਕਲੱਬ ਦੇ ਰੈਗੂਲਰ ਮੈਂਬਰ ਹਨ। ਪੁਸ਼-ਅਪਸ ਮੁਕਾਬਲਾ ਜਿੱਤਣ ਲਈ ਉਸ ਨੂੰ ਰੋਜ਼ਾਨਾ ਟਰੇਨਿੰਗ ਦਿੱਤੀ ਜਾਂਦੀ ਸੀ। ਲਯਾਨੋਵ ਦਾ ਪੁਸ਼-ਅਪਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।  

 

ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਸ ਇਲਾਕੇ ਵਿਚ ਸਿਰਫ ਲਯਾਨੋਵ ਹੀ ਅਜਿਹਾ ਨਹੀਂ ਜਿਸ ਨੂੰ ਇਸ ਤਰ੍ਹਾਂ ਦਾ ਮਹਿੰਗਾ ਇਨਾਮ ਮਿਲਿਆ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2018 ਵਿਚ 4 ਸਾਲ ਦੇ ਮੁੰਡੇ ਨੇ ਇਕ ਵਾਰ ਵਿਚ 4105 ਪੁਸ਼-ਅਪਸ ਕਰ ਕੇ ਮਰਸੀਡੀਜ਼ ਕਾਰ ਇਨਾਮ ਵਿਚ ਜਿੱਤੀ ਸੀ। ਉਸ ਨੂੰ ਕਾਰ ਦੀ ਚਾਬੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਰਮਜ਼ਾਨ ਕਾਦੀਰੋਵ ਨੇ ਦਿੱਤੀ ਸੀ।


Vandana

Content Editor

Related News