ਸੰਕਟ ਦੇ ਡੂੰਘਾ ਹੋਣ ਕਾਰਨ ਰੂਸ ਨੇ ਯੂਕ੍ਰੇਨ ''ਚ ਆਪਣਾ ਦੂਤਘਰ ਕੀਤਾ ਖਾਲ੍ਹੀ

Thursday, Feb 24, 2022 - 02:18 AM (IST)

ਸੰਕਟ ਦੇ ਡੂੰਘਾ ਹੋਣ ਕਾਰਨ ਰੂਸ ਨੇ ਯੂਕ੍ਰੇਨ ''ਚ ਆਪਣਾ ਦੂਤਘਰ ਕੀਤਾ ਖਾਲ੍ਹੀ

ਕੀਵ-ਰੂਸ ਦੀ ਸਰਕਾਰ ਸੰਚਾਲਿਤ ਸਮਾਚਾਰ ਏਜੰਸੀ ਤਾਸ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਨੇ ਯੂਕ੍ਰੇਨ ਸਥਿਤ ਆਪਣਾ ਦੂਤਘਰ ਖਾਲ੍ਹੀ ਕਰ ਦਿੱਤਾ ਹੈ। ਉਥੇ, ਯੂਕ੍ਰੇਨ ਨੇ ਵੀ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਮਾਸਕੋ ਦਾ ਕੀਵ 'ਚ ਦੂਤਘਰ ਹੈ ਅਤੇ ਖਾਰਕਿਵ, ਉਡੇਸਾ ਅਤੇ ਲਵੀਵ 'ਚ ਵਪਾਰਕ ਦੂਤਘਰ ਹੈ। ਤਾਸ ਦੀ ਖ਼ਬਰ 'ਚ ਕਿਹਾ ਗਿਆ ਹੈ ਕਿ ਰੂਸ ਨੇ ਯੂਕ੍ਰੇਨ 'ਚ ਆਪਣੇ ਡਿਪਲੋਮੈਟ ਅਦਾਰਿਆਂ ਨੂੰ ਖਾਲ੍ਹੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : EU ਨੇ ਰੂਸੀ ਅਧਿਕਾਰੀਆਂ, ਕੰਪਨੀਆਂ ਤੇ ਸੰਸਦ ਮੈਂਬਰਾਂ 'ਤੇ ਲਾਈਆਂ ਪਾਬੰਦੀਆਂ

ਉਥੇ, ਕੀਵ 'ਚ ਐਸੋਸੀਏਟੇਡ ਪ੍ਰੈੱਸ ਦੇ ਇਕ ਪੱਤਰਕਾਰ ਨੇ ਦੇਖਿਆ ਕਿ ਹੁਣ ਕੀਵ 'ਚ ਰੂਸੀ ਦੂਤਘਰ ਭਵਨ 'ਚ ਝੰਡਾ ਨਹੀਂ ਲੱਗਿਆ ਹੈ। ਹਫ਼ਤਿਆਂ ਤੱਕ ਸ਼ਾਂਤ ਰਹਿਣ ਦੀ ਕੋਸ਼ਿਸ਼ ਤੋਂ ਬਾਅਦ, ਯੂਕ੍ਰੇਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਵਧਦੀ ਚਿੰਤਾ ਦਾ ਸੰਕੇਤ ਦਿੱਤਾ। ਤੇਜ਼ੀ ਨਾਲ ਵਿਗੜਦੀ ਸਥਿਤੀ ਦਰਮਿਆਨ ਯੂਕ੍ਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਮੁਖੀ ਨੇ ਦੇਸ਼ ਵਿਆਪੀ ਐਮਰਜੈਂਸੀ ਦੀ ਸਥਿਤੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੋਲੈਂਡ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਾਉਣ ਦੀ ਕੀਤੀ ਮੰਗ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News