ਟਵਿੱਟਰ 'ਤੇ ਰੂਸ 'ਚ ਲੱਗਿਆ 85 ਲੱਖ ਰੁਪਏ ਦਾ ਜੁਰਮਾਨਾ
Sunday, Apr 04, 2021 - 07:15 PM (IST)
ਮਾਸਕੋ- ਰੂਸ ਦੀ ਇਕ ਅਦਾਲਤ ਨੇ ਟਵਿੱਟਰ 'ਤੇ 1.16 ਲੱਖ ਡਾਲਰ (ਲਗਭਗ 85 ਲੱਖ ਰੁਪਏ) ਦਾ ਜੁਰਮਾਨਾ ਠੋਕਿਆ ਹੈ। ਮਾਈਕ੍ਰੋ ਬਲਾਗਿੰਗ ਸਾਈਟ ਵਿਰੁੱਧ ਇਹ ਜੁਰਮਾਨਾ ਆਪਣੇ ਪਲੇਟਫਾਰਮ ਤੋਂ ਪਾਬੰਦੀਸ਼ੁਦਾ ਸਮੱਗਰੀ ਨਾ ਹਟਾਉਣ 'ਤੇ ਕੀਤਾ ਗਿਆ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਟਵਿੱਟਰ ਦੇ ਬੈਡ ਅਕਾਊਂਟ ਦੀ ਜਾਂਚ ਚੱਲ ਰਹੀ ਹੈ। ਮਾਸਕੋ ਦੀ ਇਕ ਅਦਾਲਤ ਨੇ ਟਵਿੱਟਰ ਨੂੰ ਰੂਸ ਦੇ ਇੰਟਰਨੈੱਟ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ।
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਜਿਸ ਪਾਬੰਦੀਸ਼ੁਦਾ ਸਮੱਗਰੀ ਨੂੰ ਲੈ ਕੇ ਜੁਰਮਾਨਾ ਕੀਤਾ ਗਿਆ ਹੈ ਉਨ੍ਹਾਂ 'ਚੋਂ ਕੁਝ 'ਚ ਨਾਬਾਲਿਗ ਬੱਚਿਆਂ ਨਾਲ ਗੈਰ-ਕਾਨੂੰਨੀ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਸੀ, ਡਰੱਗ ਦੇ ਇਸਤੇਮਾਲ ਨੂੰ ਉਤਸ਼ਾਹ ਦਿੱਤਾ ਗਿਆ। ਟਵਿੱਟਰ ਨੂੰ ਇਸ ਹੁਕਮ ਦੇ ਪ੍ਰਭਾਵੀ ਹੋਣ ਦੇ ਦਿਨ ਤੋਂ ਦੋ ਮਹੀਨੇ ਦੇ ਅੰਦਰ ਜੁਰਮਾਨੇ ਦੀ ਰਕਮ ਦੇਣੀ ਹੋਵੇਗੀ।
ਇਹ ਵੀ ਪੜ੍ਹੋ-ਟੈਕਸਾਸ 'ਚ ਪੁਲਸ ਹਿਰਾਸਤ 'ਚ ਵਿਅਕਤੀ ਦੀ ਮੌਤ ਹੋਣ ਕਾਰਣ 7 ਅਧਿਕਾਰੀ ਮੁਅੱਤਲ
ਰੂਸੀ ਸਮਾਚਾਰ ਏਜੰਸੀ ਤਾਸ ਮੁਤਾਬਕ ਮਾਸਕੋ ਦੇ ਤਗਾਂਸਕੀ ਜ਼ਿਲਾ ਅਦਾਲਤ ਨੇ ਨਾਬਾਲਿਗਾਂ ਨੂੰ ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਅਪੀਲ ਵਾਲੇ ਟਵੀਟ ਨੂੰ ਹਟਾਉਣ ਤੋਂ ਇਨਕਾਰ ਕਰ ਕੇ ਟਵਿੱਟਰ 'ਤੇ ਇਹ ਜੁਰਮਾਨਾ ਠੋਕਿਆ ਹੈ। ਇਸ ਅਦਾਲਤ 'ਚ ਫੇਸਬੁੱਕ ਵਿਰੁੱਧ ਵੀ ਇਸ ਤਰ੍ਹਾਂ ਦੇ ਤਿੰਨ ਮਾਮਲਿਆਂ ਦੀ ਸੁਣਵਾਈ ਹੋਣੀ ਹੈ। ਗੂਗਲ ਵਿਰੁੱਧ ਇਸ ਤਰ੍ਹਾਂ ਦੇ ਤਿੰਨ ਮਾਮਲਿਆਂ ਦੀ ਸੁਣਵਾਈ ਚਾਰ ਮਈ ਤਕ ਲਈ ਟਾਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।