ਰੂਸ ਦੀ ਬੌਖ਼ਲਾਹਟ ਵਧੀ, ਅਮਰੀਕੀ ਡਿਪਲੋਮੈਟਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

03/24/2022 12:21:26 PM

ਵਾਸ਼ਿੰਗਟਨ (ਭਾਸ਼ਾ)- ਰੂਸ ਨੇ ਦੇਸ਼ ਦੀ ਰਾਜਧਾਨੀ ਮਾਸਕੋ ਸਥਿਤ ਅਮਰੀਕੀ ਦੂਤਘਰ ਤੋਂ ਕਈ ਅਮਰੀਕੀ ਡਿਪਲੋਮੈਟਾਂ ਨੂੰ ‘ਅਸਵੀਕਾਰਨਯੋਗ ਵਿਅਕਤੀ’ ਕਰਾਰ ਦਿੰਦੇ ਹੋਏ ਕੱਢ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਮਿਸ਼ਨ ਤੋਂ 12 ਡਿਪਲੋਮੈਟਾਂ ਨੂੰ ਇਹ ਕਹਿੰਦੇ ਹੋਏ ਕੱਢ ਦਿੱਤਾ ਸੀ ਕਿ ਉਹ "ਜਾਸੂਸੀ ਗਤੀਵਿਧੀਆਂ" ਵਿੱਚ ਸ਼ਾਮਲ ਸਨ। ਰੂਸ ਦੁਆਰਾ ਇਸ ਕਦਮ ਨੂੰ "ਦੁਸ਼ਮਣੀ ਵਾਲੀ ਕਾਰਵਾਈ" ਅਤੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਮੇਜ਼ਬਾਨ ਦੇਸ਼ ਵਜੋਂ ਅਮਰੀਕਾ ਦੁਆਰਾ ਵਚਨਬੱਧਤਾਵਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-  ਪਾਬੰਦੀਆਂ ਤੋਂ ਭੜਕੇ ਰੂਸ ਦਾ ਨਵਾਂ ਫ਼ਰਮਾਨ, 'ਗੂਗਲ' ਨੂੰ ਕੀਤਾ ਬਲਾਕ

ਯੂਕ੍ਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਅਮਰੀਕੀ ਦੂਤਘਰ ਨੂੰ ਰੂਸੀ ਵਿਦੇਸ਼ ਮੰਤਰਾਲੇ ਦੁਆਰਾ 23 ਮਾਰਚ ਨੂੰ “ਅਸਵੀਕਾਰਨਯੋਗ ਵਿਅਕਤੀ” ਘੋਸ਼ਿਤ ਡਿਪਲੋਮੈਟਾਂ ਦੀ ਸੂਚੀ ਪ੍ਰਾਪਤ ਹੋਈ ਹੈ। ਯੂਕ੍ਰੇਨ 'ਕੇ ਰੂਸ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸ਼ਬਦੀ ਅਤੇ ਪਾਬੰਦੀਆਂ ਦੀ ਜੰਗ ਤੇਜ਼ ਹੋ ਗਈ ਹੈ। ਅਮਰੀਕਾ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਜਿਸ ਵਿਚ ਨਿੱਜੀ ਅਤੇ ਆਰਥਿਕ ਪਾਬੰਦੀਆਂ ਸ਼ਾਮਲ ਹਨ। ਰੂਸ ਨੇ ਵੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਕਈ ਅਮਰੀਕੀ ਅਧਿਕਾਰੀਆਂ 'ਤੇ ਵੀ ਪਾਬੰਦੀਆਂ ਲਗਾਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਦੀ ਸਾਬਕਾ ਵਿਦੇਸ਼ ਸਕੱਤਰ ਮੈਡੇਲੀਨ ਅਲਬ੍ਰਾਈਟ ਦਾ ਦੇਹਾਂਤ 

ਬੁਲਾਰੇ ਨੇ ਕਿਹਾ ਕਿ ਸਾਡੇ ਦੁਵੱਲੇ ਸਬੰਧਾਂ ਵਿੱਚ ਇਹ ਰੂਸ ਦਾ ਤਾਜ਼ਾ ਗੈਰ-ਜ਼ਰੂਰੀ ਅਤੇ ਵਿਅਰਥ ਕਦਮ ਹੈ। ਅਸੀਂ ਰੂਸ ਦੀ ਸਰਕਾਰ ਨੂੰ ਅਮਰੀਕੀ ਡਿਪਲੋਮੈਟਾਂ ਅਤੇ ਕਰਮਚਾਰੀਆਂ ਦੀ ਗੈਰ-ਵਾਜਬ ਬਰਖ਼ਾਸਤਗੀ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹਾਂ। ਉਸਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਵੱਧ, ਇਹ ਮਹੱਤਵਪੂਰਨ ਹੈ ਕਿ ਸਾਡੇ ਦੇਸ਼ਾਂ ਕੋਲ ਸਾਡੀਆਂ ਸਰਕਾਰਾਂ ਵਿਚਕਾਰ ਸੰਚਾਰ ਨੂੰ ਬਣਾਈ ਰੱਖਣ ਲਈ ਲੋੜੀਂਦੇ ਸਰੋਤ ਹੋਣ।


Vandana

Content Editor

Related News