ਐਲਨ ਮਸਕ ਦੇ ਪੁਲਾੜ ਦਬਦਬੇ ’ਤੇ ਹਮਲਾ ਕਰ ਸਕਦੈ ਰੂਸ

Tuesday, Dec 23, 2025 - 03:46 AM (IST)

ਐਲਨ ਮਸਕ ਦੇ ਪੁਲਾੜ ਦਬਦਬੇ ’ਤੇ ਹਮਲਾ ਕਰ ਸਕਦੈ ਰੂਸ

ਮਾਸਕੋ - ਦੋ ਨਾਟੋ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਰੂਸ ਐਲਨ ਮਸਕ ਦੇ ਸਟਾਰਲਿੰਕ ਸੈਟੇਲਾਈਟ ਉਪਗ੍ਰਹਿ ਸਮੂਹ ਨੂੰ ਵਿਨਾਸ਼ਕਾਰੀ ਔਰਬਿਟਿੰਗ ਪੈਲੇਟਸ ਦੇ ਬੱਦਲਾਂ ਨਾਲ ਨਿਸ਼ਾਨਾ ਬਣਾਉਣ ਲਈ ਇਕ ਨਵਾਂ ਐਂਟੀ-ਸੈਟੇਲਾਈਟ ਹਥਿਆਰ ਵਿਕਸਤ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਯੂਕ੍ਰੇਨ ਨੂੰ ਜੰਗ ਦੇ ਮੈਦਾਨ ਵਿਚ ਮਦਦ ਕਰਨ ਵਾਲੇ ਪੱਛਮੀ ਪੁਲਾੜ ਦਬਦਬੇ ਨੂੰ ਕਮਜ਼ੋਰ ਕਰਨਾ ਹੈ।

ਖੁਫੀਆ ਨਤੀਜਿਆਂ ਦੇ ਅਨੁਸਾਰ ਅਖੌਤੀ ‘ਜ਼ੋਨ-ਇਫੈਕਟ’ ਹਥਿਆਰ ਦਾ ਮਕਸਦ ਸਟਾਰਲਿੰਕ ਔਰਬਿਟ ’ਤੇ ਸੈਂਕੜੇ ਹਜ਼ਾਰਾਂ ਉੱਚ-ਘਣਤਾ ਵਾਲੇ ਪੈਲੇਟਸ ਨਾਲ ਬੰਬਾਰੀ ਕਰਨਾ ਹੋਵੇਗਾ। ਇਹ ਸੰਭਾਵੀ ਤੌਰ ’ਤੇ ਇਕੋ ਸਮੇਂ ਕਈ ਉਪਗ੍ਰਹਿਆਂ ਨੂੰ ਨਕਾਰਾ ਕਰ ਦੇਵੇਗਾ ਪਰ ਹੋਰ ਔਰਬਿਟਿੰਗ ਸਿਸਟਮਾਂ ਨੂੰ ਵੀ ਨੁਕਸਾਨ ਪੁੱਜਣ ਦਾ ਵੀ ਖਤਰਾ ਹੈ। ਜਿਨ੍ਹਾਂ ਵਿਸ਼ਲੇਸ਼ਕਾਂ ਨੇ ਨਤੀਜੇ ਨਹੀਂ ਦੇਖੇ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਜਿਹਾ ਹਥਿਆਰ ਪੁਲਾੜ ਵਿਚ ਹਫੜਾ-ਦਫੜੀ ਮਚਾਏ ਬਿਨਾਂ ਕੰਮ ਕਰ ਸਕਦਾ ਹੈ।
 


author

Inder Prajapati

Content Editor

Related News