ਰੂਸ ਨੇ ਤਿਆਰ ਕੀਤਾ ਕੋਰੋਨਾ ਦਾ ਟੀਕਾ, ਮਾਹਰਾਂ ਨੂੰ ਅਸੁਰੱਖਿਅਤ ਹੋਣ ਦਾ ਖਦਸ਼ਾ

08/15/2020 8:07:35 PM

ਮਾਸਕੋ- ਰੂਸ ਨੇ ਕੋਰੋਨਾ ਟੀਕਾ ਦਾ ਪਹਿਲੀ ਖੇਪ ਤਿਆਰ ਕਰ ਲਈ ਹੈ। ਨਿਊਜ਼ ਏਜੰਸੀ ਇੰਟਰਫੈਕਸ ਨੇ ਸ਼ਨੀਵਾਰ ਨੂੰ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਮੰਤਰਾਲੇ ਨੇ ਟੀਕੇ ਦੇ ਉਤਪਾਦਨ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਸੀ।

ਹਾਲਾਂਕਿ, ਕੁਝ ਵਿਗਿਆਨੀਆਂ ਨੇ ਇਸ ਟੀਕੇ ਦੀ ਸੁਰੱਖਿਆ ਬਾਰੇ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀਕੇ ਨੂੰ ਬਿਨਾਂ ਸਹੀ ਟੈਸਟ ਕੀਤੇ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡਰ ਹੈ ਕਿ ਰੂਸ ਨੇ ਟੀਕਾ ਵਿਕਸਿਤ ਕਰਨ ਦੀ ਦੌੜ ਵਿਚ ਵਿਸ਼ਵ ਤੋਂ ਅੱਗੇ ਲੰਘਣ ਲਈ ਕਈ ਮਾਨਕਾਂ ਨਾਲ ਸਮਝੌਤਾ ਕੀਤਾ ਹੈ। 
ਆਮ ਤੌਰ 'ਤੇ ਕਿਸੇ ਵੀ ਟੀਕੇ ਦਾ ਪ੍ਰੀਖਣ 3 ਪੜਾਵਾਂ ਵਿਚ ਹੁੰਦਾ ਹੈ। ਤੀਜੇ ਭਾਵ ਆਖਰੀ ਪੜਾਅ ਵਿਚ ਹਜ਼ਾਰਾਂ ਲੋਕਾਂ 'ਤੇ ਟੀਕੇ ਦਾ ਪ੍ਰੀਖਣ ਕੀਤਾ ਜਾਂਦਾ ਹੈ। ਜਦਕਿ ਰੂਸ ਨੇ ਦੋ ਪੜਾਵਾਂ ਦੇ ਬਾਅਦ ਹੀ ਟੀਕੇ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਰੂਸ ਨੇ ਇਸ ਟੀਕੇ ਨੂੰ ਸਪੂਤਨਿਕ ਨਾਮ ਦਿੱਤਾ ਹੈ ਜੋ ਦੁਨੀਆ ਦੇ ਪਹਿਲੇ ਉਪਗ੍ਰਹਿ ਦੇ ਨਾਂ 'ਤੇ ਆਧਾਰਤ ਹੈ। ਸਪੂਤਨਿਕ ਉਪਗ੍ਰਹਿ ਨੂੰ ਵੀ ਰੂਸ ਨੇ ਹੀ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਟੀਕਾ ਮਾਸਕੋ ਦੀ ਗਮਾਲੇਆ ਇੰਸਟੀਚਿਊਟ ਨੇ ਤਿਆਰ ਕੀਤਾ ਹੈ। 


Sanjeev

Content Editor

Related News