10 ਅਗਸਤ ਤੱਕ ਆ ਸਕਦੀ ਹੈ ਰੂਸ ਵਲੋਂ ਤਿਆਰ ਕੋਰੋਨਾ ਵੈਕਸੀਨ, ਸਿਹਤ ਮੰਤਰੀ ਬੋਲੇ-ਟ੍ਰਾਇਲ ਖ਼ਤਮ

Friday, Aug 07, 2020 - 06:28 PM (IST)

10 ਅਗਸਤ ਤੱਕ ਆ ਸਕਦੀ ਹੈ ਰੂਸ ਵਲੋਂ ਤਿਆਰ ਕੋਰੋਨਾ ਵੈਕਸੀਨ, ਸਿਹਤ ਮੰਤਰੀ ਬੋਲੇ-ਟ੍ਰਾਇਲ ਖ਼ਤਮ

ਮਾਸਕੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਰੂਸ ਤੋਂ ਇਕ ਚੰਗੀ ਖਬਰ ਹੈ। ਹੁਣ ਰੂਸ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਭਰੋਸੇਮੰਦ ਵੈਕਸੀਨ ਦਾ ਟ੍ਰਾਇਲ ਪੂਰਾ ਹੋ ਚੁੱਕਾ ਹੈ। ਇਹ ਉਹੀ ਵੈਕਸੀਨ ਹੈ ਜਿਸ ਨੂੰ ਗਾਮਾਲੇਯਾ ਇੰਸਟੀਚਿਊਟ ਨੇ ਬਣਾਇਆ ਹੈ। ਇਸ ਦੇ ਇਲਾਵਾ ਦੋ ਹੋਰ ਕੰਪਨੀਆ ਨੇ ਕਲੀਨਿਕਲ ਟ੍ਰਾਇਲ ਕਰਨ ਦੀ ਇਜਾਜ਼ਤ ਮੰਗੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਾਮਾਲੇਯਾ ਇੰਸਟੀਚਿਊਟ ਦੀ ਵੈਕਸੀਨ ਨੂੰ ਲੈਕੇ ਦਾਅਵਾ ਕੀਤਾ ਗਿਆ ਸੀ ਕਿ ਇਹ ਵੈਕਸੀਨ 10 ਅਗਸਤ ਜਾਂ ਉਸ ਤੋਂ ਪਹਿਲਾਂ ਬਾਜ਼ਾਰ ਵਿਚ ਆ ਜਾਵੇਗੀ।

ਸਪੁਤਨਿਕ ਨਿਊਜ਼ ਡਾਟ ਕਾਮ ਦੇ ਮੁਤਾਬਕ ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਗਾਮਾਲੇਯਾ ਦੀ ਵੈਕਸੀਨ ਦਾ ਟ੍ਰਾਇਲ ਪੂਰਾ ਹੋ ਚੁੱਕਾ ਹੈ। ਹੁਣ ਉਸ ਦੇ ਵਿਗਿਆਨੀਆਂ 'ਤੇ ਇਹ ਨਿਰਭਰ ਕਰਦਾ ਹੈ ਕਿ ਉਹ ਵੈਕਸੀਨ ਨੂੰ ਬਾਜ਼ਾਰ ਵਿਚ ਕਦੋਂ ਲਿਆਉਂਦੇ ਹਨ। ਮਾਸਕੋ ਸਥਿਤ ਗਾਮਾਲੇਯਾ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਉਹ ਅਗਸਤ ਦੇ ਮੱਧ ਤੱਕ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦਾ ਹੈ। ਮਤਲਬ ਅਗਲੇ ਦੋ ਹਫਤਿਆਂ ਵਿਚ ਰੂਸ ਕੋਰੋਨਾਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਲਿਆ ਦੇਵੇਗਾ। 

ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਸੀ.ਐੱਨ.ਐੱਨ. ਚੈਨਲ ਨੂੰ ਦੱਸਿਆ ਸੀ ਕਿ ਉਹ ਵੈਕਸੀਨ ਦੀ ਮਨਜ਼ੂਰੀ ਦੇ ਲਈ 10 ਅਗਸਤ ਜਾਂ ਉਸ ਤੋਂ ਪਹਿਲਾਂ ਦੀ ਤਰੀਕ 'ਤੇ ਕੰਮ ਕਰ ਰਹੇ ਹਨ। ਗਾਮਾਲੇਯਾ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੀ ਵਰਤੋਂ ਦੇ ਲਈ 10 ਅਗਸਤ ਤੱਕ ਮਨਜ਼ੂਰੀ ਦਿਵਾ ਲੈਣਗੇ ਪਰ ਸਭ ਤੋਂ ਪਹਿਲਾਂ ਇਹ ਫਰੰਟਲਾਈਨ ਹੈਲਥ ਵਰਕਰਜ਼ ਨੂੰ ਦਿੱਤੀ ਜਾਵੇਗੀ। ਰੂਸ ਦੇ ਸੋਵਰਨ ਵੈਲਥ ਫੰਡ ਦੇ ਪ੍ਰਮੁੱਖ ਕਿਰਿਲ ਮਿਤ੍ਰਿਵ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਹੈ ਜਿਵੇਂ ਅਸੀਂ ਸਪੇਸ ਵਿਚ ਪਹਿਲਾ ਸੈਟੇਲਾਈਟ ਸਪੁਤਨਿਕ ਛੱਡਿਆ ਸੀ। ਇਹ ਉਸ ਵਰਗਾ ਹੀ ਮੌਕਾ ਹੈ। ਅਮਰੀਕਾ ਦੇ ਲੋਕ ਜਿਵੇਂ ਸਪੁਤਨਿਕ ਦੇ ਬਾਰੇ ਸੁਣ ਕੇ ਹੈਰਾਨ ਰਹਿ ਗਏ ਸਨ ਉਂਝ ਹੀ ਇਸ ਵੈਕਸੀਨ ਦੇ ਲਾਂਚ ਹੁੰਦੇ ਹੀ ਉਹ ਫਿਰ ਹੈਰਾਨ ਹੋਣ ਵਾਲੇ ਹਨ।

ਭਾਵੇਂਕਿ ਰੂਸ ਨੇ ਹਾਲੇ ਤੱਕ ਵੈਕਸੀਨ ਦੇ ਟ੍ਰਾਇਲ ਦਾ ਕੋਈ ਡਾਟਾ ਜਾਰੀ ਨਹੀਂ ਕੀਤਾ ਹੈ। ਇਸ ਕਾਰਨ ਉਸ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ। ਕੁਝ ਲੋਕ ਇਸ ਗੱਲ ਦੀ ਆਲੋਚਨਾ ਵੀ ਕਰ ਰਹੇ ਹਨ ਕਿ ਵੈਕਸੀਨ ਜਲਦੀ ਬਾਜ਼ਾਰ ਵਿਚ ਲਿਆਉਣ ਲਈ ਰਾਜਨੀਤਕ ਦਬਾਅ ਹੈ। ਇਸ ਦੇ ਇਲਾਵਾ ਵੈਕਸੀਨ ਦੇ ਅਧੂਰੇ ਹਿਊਮਨ ਟ੍ਰਾਇਲ 'ਤੇ ਵੀ ਸਵਾਲ ਉੱਠ ਰਹੇ ਹਨ। ਦੁਨੀਆ ਭਰ ਵਿਚ ਦਰਜਨਾਂ ਵੈਕਸੀਨਾਂ ਦਾ ਟ੍ਰਾਇਲ ਜਾਰੀ ਹੈ। ਕੁਝ ਦੇਸ਼ਾਂ ਵਿਚ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ਵਿਚ ਹੈ। ਰੂਸੀ ਵੈਕਸੀਨ ਨੂੰ ਆਪਣਾ ਦੂਜਾ ਪੜਾਅ ਪੂਰਾ ਕਰ ਲਿਆ ਹੈ। ਵੈਕਸੀਨ ਦੇ ਉਤਪਾਦਕ ਨੇ 3 ਅਗਸਤ ਤੱਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਬਾਅਦ ਤੀਜੇ ਪੜਾਅ ਦਾ ਪਰੀਖਣ ਸ਼ੁਰੂ ਕੀਤਾ ਜਾਵੇਗਾ। 

ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਨਾਲ ਲੜਨ ਵਿਚ ਸਮਰੱਥ ਹੈ। ਇਹੀ ਸੋਚ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦੀ ਹੈ।ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟ੍ਰਾਇਲ ਮਤਲਬ ਮਨੁੱਖੀ ਪਰੀਖਣ ਵਿਚ ਵਾਲੰਟੀਅਰ ਦੇ ਰੂਪ ਵਿਚ ਕੰਮ ਕੀਤਾ ਹੈ।ਦਾਅਵਾ ਹੈ ਕਿ ਪ੍ਰਾਜੈਕਟ ਦੇ ਨਿਦੇਸ਼ਕ ਅਲੈਗਜ਼ੈਂਡਰ ਗਿਨਸਬਰਗ ਨੇ ਖੁਦ ਇਹ ਵੈਕਸੀਨ ਲਈ ਹੈ।


author

Vandana

Content Editor

Related News