ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ

Sunday, Apr 10, 2022 - 11:04 PM (IST)

ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ-ਅਮਰੀਕਾ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਫੌਜੀ ਕਾਰਵਾਈ ਤੋਂ ਬਾਅਦ ਮਿਲੇ ਝਟਕੇ ਤੋਂ ਬਾਅਦ ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਅਮਰੀਕੀ ਅਧਿਕਾਰੀ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਰੂਸ ਨੇ ਆਪਣੇ ਸਭ ਤੋਂ ਅਨੁਭਵੀ ਫੌਜੀ ਅਧਿਕਾਰੀ ਜਨਰਲ ਐਲੇਕਸਜੈਂਡਰ ਦਿਵੋਨਰੀਕੋਵ (60) ਨੂੰ ਯੂਕ੍ਰੇਨ ਯੁੱਧ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ : ਲੰਡਨ 'ਚ ਨਵਾਜ਼ ਸ਼ਰੀਫ਼ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ

ਉਨ੍ਹਾਂ ਦੱਸਿਆ ਕਿ ਦਿਵੋਨਰੀਕੋਵ ਦਾ ਸੀਰੀਆ ਅਤੇ ਹੋਰ ਯੁੱਧ ਸਥਾਨਾਂ 'ਤੇ ਆਮ ਨਾਗਰਿਕਾਂ ਵਿਰੁੱਧ ਬੇਰਹਿਮੀ ਦਾ ਰਿਕਾਰਡ ਹੈ। ਉਥੇ, ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਕਿਸੇ ਵੀ ਜਨਰਲ ਦੀ ਨਿਯੁਕਤੀ ਨਾਲ ਇਸ ਤੱਥ ਨੂੰ ਮਿਟਾਇਆ ਨਹੀਂ ਜਾ ਸਕਦਾ ਕਿ ਰੂਸ ਪਹਿਲਾਂ ਹੀ ਯੂਕ੍ਰੇਨ 'ਚ ਰਣਨੀਤਕ ਅਸਫ਼ਲਤਾ ਦਾ ਸਾਹਮਣਾ ਕਰ ਚੁੱਕਿਆ ਹੈ। ਸੁਲਿਵਨ ਨੇ ਸੀ.ਐੱਨ.ਐੱਨ. ਦੇ 'ਸਟੇਟ ਆਫ਼ ਦਿ ਯੂਨੀਅਨ' ਪ੍ਰੋਗਰਾਮ 'ਚ ਕਿਹਾ ਕਿ ਇਹ ਜਨਰਲ ਯੂਕ੍ਰੇਨ ਦੀ ਗ਼ੈਰ-ਫੌਜੀ ਨਾਗਰਿਕਾਂ ਵਿਰੁੱਧ ਅਪਰਾਧ ਅਤੇ ਬੇਰਹਿਮੀ ਦਾ ਸਿਰਫ ਇਕ ਹੋਰ ਅਧਿਆਏ ਲਿਖੇਗਾ।

ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਕਰਨਗੇ ਵਰਚੁਅਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News