ਵਿਗੜਦੇ ਸਬੰਧਾਂ ਦਰਮਿਆਨ ਰੂਸ ਤੇ ਐਸਟੋਨੀਆ ਨੇ ਇਕ-ਦੂਜੇ ਦੇ ਰਾਜਦੂਤਾਂ ਨੂੰ ਕੀਤਾ ਬਰਖਾਸ਼ਤ

Tuesday, Jan 24, 2023 - 10:43 AM (IST)

ਵਿਗੜਦੇ ਸਬੰਧਾਂ ਦਰਮਿਆਨ ਰੂਸ ਤੇ ਐਸਟੋਨੀਆ ਨੇ ਇਕ-ਦੂਜੇ ਦੇ ਰਾਜਦੂਤਾਂ ਨੂੰ ਕੀਤਾ ਬਰਖਾਸ਼ਤ

ਮਾਸਕੋ (ਏ. ਪੀ.)– ਰੂਸ ਤੇ ਐਸਟੋਨੀਆ ਨੇ ਸੋਮਵਾਰ ਨੂੰ ‘ਜੈਸੇ ਕੋ ਤੈਸਾ’ ਕਾਰਵਾਈ ਦੇ ਮੱਦੇਨਜ਼ਰ ਇਕ-ਦੂਜੇ ਦੇ ਰਾਜਦੂਤਾਂ ਨੂੰ ਬਰਖਾਸ਼ਤ ਕਰ ਦਿੱਤਾ ਤੇ ਕਿਹਾ ਕਿ ਦੇਸ਼ ’ਚ ਉਨ੍ਹਾਂ ਦੇ ਡਿਪਲੋਮੈਟ ਮਿਸ਼ਨਾਂ ਦੀ ਜ਼ਿੰਮੇਵਾਰੀ ਦੂਤਘਰ ਦੇ ਇੰਚਾਰਜ ਸੰਭਾਲਣਗੇ।

ਰੂਸ ਦੇ ਵਿਦੇਸ਼ ਮੰਤਰਾਲਾ ਨੇ ਐਸਟੋਨੀਆ ਦੇ ਰਾਜਦੂਤ ਮਾਰਗਸ ਲੇਦ੍ਰੇ ਨੂੰ ਤਲਬ ਕੀਤਾ ਤੇ ਉਨ੍ਹਾਂ ਨੂੰ 7 ਫਰਵਰੀ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਮੰਤਰਾਲਾ ਨੇ ਕਿਹਾ ਕਿ ਯੂਰਪੀ ਸੰਘ ਦੇ ਦੇਸ਼ ਐਸਟੋਨੀਆ ਦੇ ਮਾਸਕੋ ਸਥਿਤ ਦੂਤਘਰ ’ਚ ਦੇਸ਼ ਦਾ ਡਿਪਲੋਮੈਟ ਅਗਵਾਈ ਹੁਣ ਦੂਤਘਰ ਦੇ ਇੰਚਾਰਜ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਭਾਣਜੀ ਦਾ ਜਨਮ ਦਿਨ ਮਨਾ ਕੇ ਘਰ ਜਾ ਰਹੇ ਮਾਮੇ ਨਾਲ ਵਾਪਰਿਆ ਭਾਣਾ, ਗ਼ਮ ’ਚ ਬਦਲੀਆਂ ਖ਼ੁਸ਼ੀਆਂ

ਮੰਤਰਾਲਾ ਨੇ ਕਿਹਾ ਕਿ ਇਹ ‘ਤਾਲਿਨ ’ਚ ਰੂਸੀ ਦੂਤਘਰ ’ਚ ਸਟਾਫ ਦੀ ਗਿਣਤੀ ਨੂੰ ਅਚਾਨਕ ਘਟਾਉਣ ਲਈ ਐਸਟੋਨੀਆ ਦੇ ਗੈਰ-ਦੋਸਤਾਨਾ ਕਦਮ’ ਦੇ ਵਿਰੋਧ ’ਚ ਕੀਤਾ ਗਿਆ ਸੀ। ਇਸ ਦੇ ਜਵਾਬ ’ਚ ਐਸਟੋਨੀਆ ਦੇ ਵਿਦੇਸ਼ ਮੰਤਰੀ ਉਰਮਾਸ ਰੀਨਸਾਲੂ ਨੇ ਕਿਹਾ ਕਿ ਰੂਸੀ ਰਾਜਦੂਤ ਵੀ ‘ਸਮਾਨਤਾ ਦੇ ਸਿਧਾਂਤ ਦੇ ਤਹਿਤ’ 7 ਫਰਵਰੀ ਨੂੰ ਦੇਸ਼ ਛੱਡ ਦੇਵੇਗਾ।

ਐਸਟੋਨੀਆ ਦੇ ਵਿਦੇਸ਼ ਮੰਤਰਾਲਾ ਨੇ ਇਸ ਮਹੀਨੇ ਦੇ ਸ਼ੁਰੂ ’ਚ ਰੂਸ ਨੂੰ ਆਦੇਸ਼ ਦਿੱਤਾ ਸੀ ਕਿ ਉਹ 1 ਫਰਵਰੀ ਤੱਕ ਆਪਣੇ ਦੂਤਘਰ ਦੇ ਸਟਾਫ ਨੂੰ 8 ਡਿਪਲੋਮੈਟਾਂ ਤੇ 15 ਪ੍ਰਸ਼ਾਸਨਿਕ, ਤਕਨੀਕੀ ਤੇ ਸੇਵਾ ਸਟਾਫ ਤੱਕ ਘਟਾ ਦੇਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News