ਰੂਸ ਤੇ ਚੀਨ ਨੇ ਵੈਨੇਜ਼ੁਏਲਾ ''ਚ ਫੌਜੀ ਦਖਲਅੰਦਾਜ਼ੀ ਦਾ ਕੀਤਾ ਵਿਰੋਧ
Thursday, Jun 06, 2019 - 02:15 AM (IST)
ਮਾਸਕੋ - ਰੂਸ ਅਤੇ ਚੀਨ ਨੇ ਫੌਜੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਹੋਏ ਵੈਨੇਜ਼ੁਏਲਾ ਸੰਕਟ ਦਾ ਸ਼ਾਂਤੀਪੂਰਣ ਹੱਲ ਕਰਨ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੰਯੁਕਤ ਬਿਆਨ ਜਾਰੀ ਕਰ ਆਖਿਆ, 'ਵੈਨੇਜ਼ੁਏਲਾ ਦੀ ਸਥਿਤੀ 'ਤੇ ਸਾਡੀ ਨਜ਼ਰ ਹੈ। ਅਸੀਂ ਸਾਰੇ ਪੱਖਾਂ ਤੋਂ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਜੀ ਸਬੰਧਾਂ ਦੇ ਮਾਪਦੰਡ, ਹੋਰ ਰਾਜਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰਨ ਦੇ ਸਿਧਾਂਤ ਦਾ ਪਾਲਣ ਕਰਨ ਅਤੇ ਸਮਾਜਿਕ ਸਿਆਸੀ ਗੱਲਬਾਤ ਦੇ ਜ਼ਰੀਏ ਉਥੋਂ ਦੀਆਂ ਸਮੱਸਿਆਵਾਂ ਦੇ ਸ਼ਾਂਤੀਪੂਰਣ ਹੱਲ ਨੂੰ ਕੱਢਣ ਦੀ ਅਪੀਲ ਕਰਦੇ ਹਾਂ ਅਤੇ ਅਸੀਂ ਵੈਨੇਜ਼ੁਏਲਾ 'ਚ ਫੌਜੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਹਾਂ।