ਕੁੜੀ ਨੇ ਕੀਤਾ ਜਾਨਲੇਵਾ ਹਮਲਾ, ਅਦਾਲਤ ''ਚ ਮੁੰਡੇ ਨੇ ਵਿਆਹ ਲਈ ਕੀਤਾ ਪ੍ਰਪੋਜ਼

01/18/2019 10:39:42 AM

ਮਾਸਕੋ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੱਚੇ ਪਿਆਰ ਵਿਚ ਹਰ ਗਲਤੀ ਮੁਆਫੀ ਦੇ ਕਾਬਲ ਹੁੰਦੀ ਹੈ। ਰੂਸ ਦਾ ਇਕ ਅਜਿਹਾ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨੇ ਆਪਣੇ ਬੁਆਏਫਰੈਂਡ 'ਤੇ ਜਾਨਲੇਵਾ ਹਮਲਾ ਕੀਤਾ ਪਰ ਕਿਉਂਕਿ ਮੁੰਡਾ ਉਸ ਨਾਲ ਸੱਚਾ ਪਿਆਰ ਕਰਦਾ ਹੈ। ਇਸ ਲਈ ਉਹ ਕੁੜੀ ਦੀ ਗਲਤੀ ਮੁਆਫ ਕਰ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। 

ਬੁਆਏਫਰੈਂਡ 'ਤੇ ਚਾਕੂ ਨਾਲ 13 ਵਾਰ ਜਾਨਲੇਵਾ ਹਮਲਾ ਕਰਨ ਵਾਲੀ ਪ੍ਰੇਮਿਕਾ ਨੂੰ ਰਸ਼ੀਅਨ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਖਤਰਨਾਕ ਇਰਾਦੇ ਵਾਲੀ ਇਸ ਪ੍ਰੇਮਿਕਾ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਉਸ ਨੂੰ ਸਜ਼ਾ ਸੁਣਾਈ ਜਾਣੀ ਸੀ। ਪਰ ਆਪਣੀ ਪ੍ਰੇਮਿਕਾ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਨ ਵਾਲੇ ਬੁਆਏਫਰੈਂਡ ਨੇ ਅਦਾਲਤ ਨੂੰ ਉਸ ਨਾਲ ਨਰਮੀ ਵਰਤਣ ਦੀ ਅਪੀਲ ਕੀਤੀ। ਸੁਣਵਾਈ ਤੋਂ ਪਹਿਲਾਂ ਲੜਕੇ ਨੇ ਅਦਾਲਤ ਵਿਚ ਹੀ ਕੁੜੀ ਨੂੰ ਪ੍ਰਪੋਜ਼ ਕੀਤਾ ਅਤੇ ਵਿਆਹ ਦੀ ਇੱਛਾ ਜ਼ਾਹਰ ਕੀਤੀ। ਲੜਕੇ ਦੀ ਅਪੀਲ ਦੇ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਤੱਕ ਲਈ ਫੈਸਲਾ ਟਾਲ ਦਿੱਤਾ।

PunjabKesari

ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਾਗਲ ਕੁੜੀ ਨੇ ਸ਼ਾਕੁਰ (ਪੀੜਤ ਮੁੰਡੇ ਦਾ ਨਾਮ) 'ਤੇ ਚਾਕੂ ਨਾਲ 13 ਵਾਰ ਜਾਨਲੇਵਾ ਹਮਲਾ ਕੀਤਾ। ਇਸ ਜਾਨਲੇਵਾ ਹਮਲੇ ਦੇ ਬਾਅਦ ਵੀ ਸ਼ਾਕੁਰ ਸਿਰਫ ਇਸ ਲਈ ਬਚ ਗਿਆ ਕਿਉਂਕਿ ਉਹ ਮੌਕੇ ਤੋਂ ਭੱਜਣ ਵਿਚ ਸਫਲ ਰਿਹਾ। ਜੇਕਰ ਸ਼ਾਕੁਰ ਅਜਿਹਾ ਨਾ ਕਰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਜੱਜ ਸਾਹਮਣੇ ਖੜ੍ਹੀ ਦੋਸ਼ੀ ਕੁੜੀ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ। ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਸਮੇਂ ਉਹ ਨਸ਼ੇ ਵਿਚ ਸੀ। ਉਸ ਨੂੰ ਯਾਦ ਨਹੀਂ ਹੈ ਕਿ ਉਸ ਨੇ ਆਪਣੇ ਬੁਆਏਫਰੈਂਡ 'ਤੇ ਚਾਕੂ ਨਾਲ ਇੰਨੀ ਵਾਰ ਹਮਲਾ ਕਿਉਂ ਕੀਤਾ।

PunjabKesari

ਮੁੰਡੇ ਸ਼ਾਕੁਰ ਮੁਤਾਬਕ ਉਹ ਆਪਣੀ ਪ੍ਰੇਮਿਕਾ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਸ ਤੋਂ ਇਹ ਗਲਤੀ ਅਣਜਾਣੇ ਵਿਚ ਹੋਈ ਹੈ। ਇਸ ਲਈ ਅਦਾਲਤ ਉਸ ਨੂੰ ਘੱਟ ਤੋਂ ਘੱਟ ਸਜ਼ਾ ਸੁਣਾਏ। ਉੱਥੇ ਅਦਾਲਤ ਦਾ ਕਹਿਣਾ ਹੈ ਕਿ ਕੁੜੀ ਨੂੰ ਹਮਲਾ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ, ਲਿਹਾਜਾ ਉਸ ਨੂੰ ਘੱਟੋ-ਘੱਟ 6 ਸਾਲ ਦੀ ਸਜ਼ਾ ਹੋ ਸਕਦੀ ਹੈ।

ਮਾਮਲੇ ਦੀ ਸੁਣਵਾਈ ਕਰ ਰਹੀ ਜੱਜ ਬਿਕਮੁਰਜ਼ਿਨ ਨੇ ਕਿਹਾ ਕਿ ਹਾਲਤਾਂ ਕਾਰਨ ਕੁੜੀ ਆਪਣੇ ਮਾੜੇ ਇਰਾਦੇ ਵਿਚ ਸਫਲ ਨਹੀਂ ਹੋ ਸਕੀ। ਉੱਥੇ ਜੇਕਰ ਮੁੰਡਾ ਮੌਕੇ ਤੋਂ ਨਾ ਭੱਜਦਾ ਅਤੇ ਸਮੇਂ 'ਤੇ ਉਸ ਦਾ ਇਲਾਜ ਨਾ ਹੋ ਪਾਉਂਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਡੂੰਘੇ ਜ਼ਖਮਾਂ ਕਾਰਨ ਮੁੰਡੇ ਨੂੰ ਲੱਗਭਗ ਤਿੰਨ ਹਫਤੇ ਤੱਕ ਹਸਪਤਾਲ ਵਿਚ ਰਹਿਣਾ ਪਿਆ। ਇਹ ਅਪਰਾਧ ਮੁਆਫੀ ਦੇ ਕਾਬਲ ਨਹੀਂ ਹੈ। ਪਰ ਮੁੰਡਾ ਚਾਹੁੰਦਾ ਹੈ ਕਿ ਉਸ ਦੀ ਪ੍ਰੇਮਿਕਾ ਨੂੰ ਮੁਆਫ ਕਰ ਦਿੱਤਾ ਜਾਵੇ ਕਿਉਂਕਿ ਉਹ ਉਸ ਨਾਲ ਵਿਆਹ ਕਰਨ ਚਾਹੁੰਦਾ ਹੈ। ਮੁੰਡੇ ਦੀ ਅਪੀਲ ਦੇ ਬਾਅਦ ਜੱਜ ਨੇ ਅਗਲੀ ਸੁਣਵਾਈ ਤੱਕ ਫੈਸਲਾ ਟਾਲ ਦਿੱਤਾ।


Vandana

Content Editor

Related News