ਰੂਸ ''ਚ ਕੋਰੋਨਾ ਮਾਮਲੇ 8.12 ਲੱਖ ਦੇ ਪਾਰ, ਰਿਕਵਰੀ ਦਰ 74 ਫ਼ੀਸਦੀ

07/26/2020 4:48:24 PM

ਮਾਸਕੋ (ਵਾਰਤਾ) : ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,765 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 8.12 ਲੱਖ ਦੇ ਪਾਰ ਪਹੁੰਚ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕਰੀਬ 74 ਫ਼ੀਸਦੀ ਪਹੁੰਚ ਗਈ ਹੈ ਅਤੇ ਕਰੀਬ ਛੇ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਨਿਜਾਤ ਪਾ ਚੁੱਕੇ ਹਨ।

ਕੋਰੋਨਾ ਵਾਇਰਸ ਨਿਗਰਾਨੀ ਕੇਂਦਰ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 8,12,485 ਪਹੁੰਚ ਗਈ ਹੈ। ਦੇਸ਼ ਦੇ 83 ਖ਼ੇਤਰਾਂ ਤੋਂ ਆਏ ਨਵੇਂ ਮਾਮਲਿਆਂ ਵਿਚੋਂ ਕਰੀਬ 24.8 ਫ਼ੀਸਦੀ ਯਾਨੀ 1,427 ਲੋਕਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਰਾਜਧਾਨੀ ਮਾਸਕੋ ਤੋਂ ਸਭ ਤੋਂ ਜ਼ਿਆਦਾ 683 ਨਵੇਂ ਮਾਮਲੇ ਸਾਹਮਣੇ ਆਏ। ਕੇਂਦਰ ਮੁਤਾਬਕ ਇਸ ਦੌਰਾਨ 77 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 13,269 ਪਹੁੰਚ ਗਿਆ। ਇਸ ਦੌਰਾਨ 3,100 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਵੱਧ ਕੇ 6,00,250 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ 73.87 ਫ਼ੀਸਦੀ ਹੋ ਗਈ ਹੈ।


cherry

Content Editor

Related News