ਰੂਸ ’ਚ ਕੋਰੋਨਾ ਦੇ 17,378 ਨਵੇਂ ਮਾਮਲੇ ਆਏ ਸਾਹਮਣੇ

Monday, Jun 21, 2021 - 03:14 PM (IST)

ਰੂਸ ’ਚ ਕੋਰੋਨਾ ਦੇ 17,378 ਨਵੇਂ ਮਾਮਲੇ ਆਏ ਸਾਹਮਣੇ

ਮਾਸਕੋ (ਭਾਸ਼ਾ) : ਰੂਸ ਵਿਚ ਪਿਛਲੇ 24 ਘੰਟਿਆ ਵਿਚ ਕੋਰੋਨਾ ਦੇ 17,378 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਇਸ ਤੋਂ ਪਹਿਲਾਂ ਦੀ ਮਿਆਦ 17,611 ਤੋਂ ਮਾਮੂਲੀ ਘੱਟ ਹਨ। ਦੇਸ਼ ਵਿਚ ਕੋਰੋਨਾ ਦੀ ਕੁੱਲ ਸੰਖਿਆ ਇਸ ਸਮੇਂ 5,334,204 ਹੈ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਦੇ 85 ਖੇਤਰਾਂ ਤੋਂ 17,378 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 2664 ਮਰੀਜ਼ਾਂ ਵਿਚ ਕੋਈ ਲੱਛਣ ਨਹੀਂ ਹੈ ਅਤੇ ਕੋਰੋਨਾ ਮਾਮਲਿਆਂ ਦੇ ਵਾਧੇ ਦੀ ਦਰ ਇਸ ਸਮੇਂ 0.33 ਫ਼ੀਸਦੀ ਹੈ। 

ਰਾਜਧਾਨੀ ਮਾਸਕੋ ਵਿਚ ਰੋਜ਼ਾਨਾ ਇੰਫੈਕਸ਼ਨ ਅੰਕੜਾ 7584 ਹੈ ਅਤੇ ਇਸ ਤੋਂ ਇਕ ਦਿਨ ਪਹਿਲਾਂ 8305 ਮਾਮਲੇ ਸਾਹਮਣੇ ਆਏ ਸਨ। ਇਸ ਦੇ ਬਾਅਦ ਮਾਸਕੋ ਖੇਤਰ ਵਿਚ 1118, ਸੈਂਟ ਪੀਟਰਸਬਰਗ ਵਿਚ 1046 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਪ੍ਰਤੀਕਿਰਿਆ ਕੇਂਦਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 440 ਲੋਕਾਂ ਦੀਆਂ ਮੌਤਾਂ ਹੋਈਆਂ ਅਤੇ ਇਸ ਤੋਂ ਇਕ ਦਿਨ ਪਹਿਲਾਂ ਇਹ ਅੰਕੜਾ 450 ਸੀ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ ਵੱਧ ਕੇ 129,801 ਹੈ। ਇਸੇ ਮਿਆਦ ਵਿਚ 8361 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਤੱਕ ਕੋਰੋਨਾ ਦੇ 4,878,333 ਮਰੀਜ਼ ਠੀਕ ਹੋ ਚੁੱਕੇ ਹਨ।
 


author

cherry

Content Editor

Related News