ਰੂਸ ਨੇ ਆਪਣੀ ਸਮੁੰਦਰੀ ਸੀਮਾ ''ਚ ਦਾਖਲ ਹੋਏ ਅਮਰੀਕੀ ਜੰਗੀ ਜਹਾਜ਼ ਨੂੰ ਫੜਿਆ

Tuesday, Nov 24, 2020 - 03:59 PM (IST)

ਮਾਸਕੋ (ਬਿਊਰੋ): ਰੂਸ ਨੇ ਮੰਗਲਵਾਰ ਨੂੰ ਜਾਪਾਨ ਸਾਗਰ ਦੇ ਨੇੜੇ ਆਪਣੀ ਸਮੁੰਦਰੀ ਸੀਮਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਅਮਰੀਕੀ ਨੇਵੀ ਦੇ ਇਕ ਜੰਗੀ ਜਹਾਜ਼ ਨੂੰ ਫੜਿਆ। ਇਸ ਗੱਲ ਦੀ ਪੁਸ਼ਟੀ ਖੁਦ ਰੂਸ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਭਾਵੇਂਕਿ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ। ਸਮਾਚਾਰ ਏਜੰਸੀ ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ, ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਕ ਰੂਸੀ ਜੰਗੀ ਜਹਾਜ਼ ਨੇ ਜਾਪਾਨ ਸਾਗਰ ਦੇ ਨੇੜੇ ਰੂਸ ਦੇ ਜਲ ਖੇਤਰ ਵਿਚ ਗੈਰ ਕਾਨੂੰਨੀ ਢੰਗ ਨਾਲ ਮੌਜੂਦ ਅਮਰੀਕੀ ਨੇਵੀ ਦੇ ਵਿਨਾਸ਼ਕਾਰੀ ਜਹਾਜ਼ ਨੂੰ ਫੜਿਆ ਹੈ। 

ਬਿਆਨ ਜਾਰੀ ਕਰ ਕੇ ਰੂਸੀ ਨੇਵੀ ਦੇ ਐਡਮਿਰਲ ਵਿੰਨੇਰਾਦੋਵ ਨੇ ਕਿਹਾ ਕਿ ਰੂਸੀ ਜੰਗੀ ਜਹਾਜ਼ ਵੱਲੋਂ ਚਿਤਾਵਨੀ ਦਿੱਤੇ ਜਾਣ ਦੇ ਬਾਅਦ ਅਮਰੀਕੀ ਜਹਾਜ਼ ਉਸ ਦੇ ਜਲ ਖੇਤਰ ਤੋਂ ਬਾਹਰ ਚਲਾ ਗਿਆ। ਇੱਥੇ ਦੱਸ ਦਈਏ ਕਿ ਇਸ ਸਮੇਂ ਅਮਰੀਕੀ ਨੇਵੀ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੀ ਨੇਵੀ ਨਾਲ ਮਿਲ ਕੇ ਹਿੰਦ ਮਹਾਸਾਗਰ ਵਿਚ ਯੁੱਧ ਅਭਿਆਸ ਵੀ ਕਰ ਰਹੀ ਹੈ। ਇਸ ਨੂੰ ਮਾਲਾਬਾਰ ਨੇਵਲ ਐਕਸਰਸਾਈਜ਼ ਦਾ ਨਾਮ ਦਿੱਤਾ ਗਿਆ ਹੈ। ਇਸ ਯੁੱਧ ਅਭਿਆਸ ਵਿਚ ਨਿਮਿਤਜ਼ ਜੰਗੀ ਜਹਾਜ਼ ਨੇ ਵੀ ਹਿੱਸਾ ਲਿਆ ਜੋ ਅਮਰੀਕੀ ਨੇਵੀ ਦਾ ਪਰਮਾਣੂ ਊਰਜਾ ਸੰਚਾਲਿਤ ਏਅਰਕ੍ਰਾਫਟ ਕੈਰੀਅਰ ਹੈ। 

ਦੂਜੇ ਵਿਸ਼ਵ ਯੁੱਧ ਦੇ ਸਮੇਂ ਅਮਰੀਕਾ ਦੇ ਪ੍ਰਸ਼ਾਂਤ ਬੇੜੇ ਦੇ ਕਮਾਂਡਰ ਫਲੀਟ ਐਡਮਿਰਲ ਚੇਸਟਰ ਡਬਲੂ ਨਿਮਿਤਜ਼ ਦੇ ਨਾਮ 'ਤੇ ਇਸ ਏਅਰਕ੍ਰਾਫਟ ਕੈਰੀਅਰ ਦਾ ਨਾਮ ਰੱਖਿਆ ਗਿਆ ਹੈ। 1,092 ਫੁੱਟ (333 ਮੀਟਰ) ਦੀ ਲੰਬਾਈ ਅਤੇ 100,000 ਤੋਂ ਵੱਧ ਟਨ ਦੇ ਪੂਰਨ-ਲੋਡ ਦੇ ਨਾਲ ਨਿਮਿਤਜ਼ ਆਪਣੀ ਸ਼੍ਰੇਣੀ ਦਾ ਸਭ ਤੋਂ ਵੱਡਾ ਜੰਗੀ ਜਹਾਜ਼ ਹੈ। ਇਸੇ ਸਾਲ 2017 ਵਿਚ ਅਮਰੀਕੀ ਨੇਵੀ ਨੇ ਆਪਣੇ ਬੇੜੇ ਵਿਚ ਸ਼ਾਮਲ ਕੀਤਾ ਸੀ।


Vandana

Content Editor

Related News