ਜ਼ਾਲਮ ਪਿਤਾ ਦੀ ਹੱਤਿਆ ਕਰਨ ਵਾਲੀਆਂ 3 ਭੈਣਾਂ ਨੂੰ ਸਜ਼ਾ, ਲੋਕਾਂ ਨੇ ਕੀਤਾ ਵਿਰੋਧ

06/27/2019 1:00:58 PM

ਮਾਸਕੋ (ਬਿਊਰੋ)— ਰੂਸ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਿਤਾ ਦੀ ਹੱਤਿਆ ਕਰਨ ਵਾਲੀਆਂ 3 ਭੈਣਾਂ ਨੂੰ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਦੇ ਇਸ ਫੈਸਲੇ ਦੇ ਬਾਅਦ ਤਿੰਨੇ ਕੁੜੀਆਂ ਦੇ ਸਮਰਥਨ ਵਿਚ ਲੋਕ ਸੜਕਾਂ 'ਤੇ ਉਤਰ ਆਏ ਹਨ। ਕਰੀਬ 5 ਹਜ਼ਾਰ ਤੋਂ ਵੱਧ ਲੋਕਾਂ ਨੇ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੁੜੀਆਂ ਦੀ ਰਿਹਾਈ ਦੀ ਮੰਗ ਕੀਤੀ । ਉੱਥੇ ਮਹਿਲਾ ਅਧਿਕਾਰ ਸੰਗਠਨਾਂ ਨੇ ਕੁੜੀਆਂ ਨੂੰ ਜੇਲ ਦੀ ਸਜ਼ਾ ਦਿੱਤੇ ਜਾਣ ਦੀ ਬਜਾਏ ਸਾਈਕਲੌਜੀਕਲ ਰੀਹੈਬਿਲਿਟੀ (Psychological Rehabilitation) ਦਿੱਤੇ ਜਾਣ ਦੀ ਮੰਗ ਕੀਤੀ ਹੈ। 

PunjabKesari

ਕੁੜੀਆਂ ਵਿਰੁੱਧ ਦੋਸ਼ਾਂ ਨੂੰ ਰੱਦ ਕਰਨ ਅਤੇ ਉਨ੍ਹਾਂ ਦੇ ਸਮਰਥਨ ਵਿਚ ਚਲਾਈ ਗਈ ਆਨਲਾਈਨ ਪਟੀਸ਼ਨ 'ਤੇ ਹੁਣ ਤੱਕ ਕਰੀਬ 3 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ। ਇਹ ਮਾਮਲਾ ਘਰੇਲੂ ਹਿੰਸਾ ਦੇ ਖਰਾਬ ਰਿਕਾਰਡ ਨੂੰ ਦਰਸਾਉਂਦਾ ਹੈ। ਘਟਨਾ ਦੌਰਾਨ ਕੁੜੀਆਂ ਦੀ ਉਮਰ 17, 18 ਅਤੇ 19 ਸਾਲ ਸੀ। ਬੁੱਧਵਾਰ ਨੂੰ ਤਿੰਨੇ ਭੈਣਾਂ ਕ੍ਰੈਸਟੀਨਾ, ਐਂਜੇਲੀਨਾ ਅਤੇ ਮਾਰੀਆ ਨੂੰ ਅਦਾਲਤ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ।

ਅਦਾਲਤ ਵਿਚ ਸੁਣਵਾਈ ਦੌਰਾਨ ਭੈਣਾਂ ਨੇ ਦੱਸਿਆ,''ਉਨ੍ਹਾਂ ਦਾ ਪਿਤਾ ਮਿਖਾਈਲ ਕੇਚਾਟਯੂਰੇਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਅਤੇ ਕੁੱਟਮਾਰ ਕਰਦਾ ਸੀ। ਉਨ੍ਹਾਂ ਨੇ ਰੋਜ਼-ਰੋਜ਼ ਦੇ ਜ਼ੁਲਮ ਤੋਂ ਤੰਗ ਆ ਕੇ ਪਿਛਲੇ ਸਾਲ ਜੁਲਾਈ ਵਿਚ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।'' ਇਸ ਮਾਮਲੇ ਵਿਚ ਜਾਂਚ ਕਰਤਾਵਾਂ ਨੇ ਦੱਸਿਆ ਕਿ ਕੁੜੀਆਂ 'ਤੇ ਬਾਰ-ਬਾਰ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਵਕੀਲਾਂ ਨੇ ਹੱਤਿਆ ਦੇ ਇਸ ਮਾਮਲੇ ਨੂੰ ਸਵੈ ਰੱਖਿਆ ਵਿਚ ਬਦਲਣ ਦਾ ਅਦਾਲਤ 'ਤੇ ਦਬਾਅ ਬਣਾਇਆ ਸੀ ਪਰ ਅਦਾਲਤ ਦੇ ਇਸ ਫੈਸਲੇ ਨੇ ਉਨ੍ਹਾਂ ਦੇ ਵਕੀਲਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਨਿਰਾਸ਼ ਕਰ ਦਿੱਤਾ। 

PunjabKesari

ਕੁੜੀਆਂ ਦੇ ਵਕੀਲਾਂ ਨੇ ਉਨ੍ਹਾਂ ਨੂੰ ਪੀੜਤ ਦੇ ਰੂਪ ਵਿਚ ਪੇਸ਼ ਕੀਤਾ ਅਤੇ ਦਾਅਵਾ ਕੀਤਾ ਸੀ ਕਿ ਪਿਤਾ ਇਕ ਜ਼ਾਲਮ ਇਨਸਾਨ ਸੀ। ਵਕੀਲਾਂ ਨੇ ਕਿਹਾ ਕਿ ਇਹ ਸਵੈ ਰੱਖਿਆ ਦਾ ਮਾਮਲਾ ਹੈ, ਜਿਸ ਦੇ ਗਵਾਹ ਵੀ ਹਨ। ਵਕੀਲ ਅਲੈਕਸੀ ਲਿਪਸਟਰ ਨੇ ਕਿਹਾ ਕਿ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਪੁਲਸ ਵਿਚ ਸ਼ਿਕਾਇਤ ਕੀਤੀ ਸੀ ਪਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਵਕੀਲ ਨੇ ਕਿਹਾ ਕਿ ਮਿਖਾਇਲ ਦੇ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਚੰਗੇ ਸਬੰੰਧ ਸਨ। 

ਪਿਤਾ ਦੇ ਜ਼ੁਲਮਾਂ ਤੋਂ ਤੰਗ ਆ ਕੇ ਕ੍ਰਿਸਟੀਨਾ ਨੇ ਸਾਲ 2016 ਵਿਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀਆਂ ਭੈਣਾਂ ਨੇ ਉਸ ਨੂੰ ਬਚਾ ਲਿਆ। ਜਾਣਕਾਰੀ ਮੁਤਾਬਕ ਪਿਤਾ ਕੁੜੀਆਂ ਨੂੰ ਇਕ-ਇਕ ਕਰਕੇ ਕਮਰੇ ਵਿਚ ਲਿਜਾਂਦਾ ਸੀ ਅਤੇ ਉਨ੍ਹਾਂ 'ਤੇ ਕਾਲੀ ਮਿਰਚ ਦਾ ਸਪ੍ਰੇ ਕਰਦਾ ਸੀ। ਇਸ ਨਾਲ ਉਨ੍ਹਾਂ ਦਾ ਸਾਹ ਘੁਟਣ ਲੱਗਦਾ ਸੀ। ਉਦੋਂ ਦੋ ਵੱਡੀਆਂ ਭੈਣਾਂ ਨੇ ਫੈਸਲਾ ਕੀਤਾ ਕਿ ਜੇਕਰ ਉਨ੍ਹਾਂ ਨੇ ਪਿਤਾ ਦੀ ਹੱਤਿਆ ਨਾ ਕੀਤੀ ਤਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ। ਕੁੜੀਆਂ ਨੇ ਕਿਹਾ ਕਿ ਦੇਸ਼ ਵਿਚ ਘਰੇਲੂ ਹਿੰਸਾ ਨੂੰ ਮਾਨਤਾ ਨਹੀਂ ਹੈ ਪਰ ਇਸ ਨਾਲ ਪੀੜਤ ਲੋਕਾਂ ਨੂੰ ਬਚਾਉਣ ਲਈ ਕੋਈ ਕਾਨੂੰਨ ਨਹੀਂ ਹੈ।


Vandana

Content Editor

Related News