ਮੇਘਨ ਨੇ ਕੀਤਾ ਖੁਲਾਸਾ, ਕਿਹਾ-ਸ਼ਾਹੀ ਪਰਿਵਾਰ ਮੇਰੇ ਅਤੇ ਹੈਰੀ ਦੀ ਮੌਜੂਦਗੀ ਤੋਂ ਹੁੰਦਾ ਸੀ ਬੇਚੈਨ

Wednesday, Aug 31, 2022 - 01:02 PM (IST)

ਮੇਘਨ ਨੇ ਕੀਤਾ ਖੁਲਾਸਾ, ਕਿਹਾ-ਸ਼ਾਹੀ ਪਰਿਵਾਰ ਮੇਰੇ ਅਤੇ ਹੈਰੀ ਦੀ ਮੌਜੂਦਗੀ ਤੋਂ ਹੁੰਦਾ ਸੀ ਬੇਚੈਨ

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਅਤੇ ਡਚੇਸ ਆਫ ਸਸੇਕਸ ਮੇਘਨ ਮਾਰਕਲ ਨੇ ਕਿਹਾ ਹੈ ਕਿ ਜਦੋਂ ਉਹ ਅਤੇ ਉਸ ਦੇ ਪਤੀ ਬ੍ਰਿਟੇਨ ਵਿਚ ਸਨ, ਉਦੋਂ ਸਿਰਫ ਉਹਨਾਂ ਦੀ ਮੌਜੂਦਗੀ ਤੋਂ ਹੀ ਸ਼ਾਹੀ ਪਰਿਵਾਰ ਦੇ ਲੋਕ ਬੇਚੈਨ ਹੋ ਜਾਂਦੇ ਸਨ। ਸਾਬਕਾ ਅਭਿਨੇਤਰੀ ਨੇ ਸੋਮਵਾਰ ਨੂੰ ਇਕ ਅਮਰੀਕੀ ਮੈਗਜ਼ੀਨ 'ਦਿ ਕੱਟ' 'ਚ ਪ੍ਰਕਾਸ਼ਿਤ ਇੰਟਰਵਿਊ 'ਚ ਇਹ ਖੁਲਾਸਾ ਕੀਤਾ। ਇਹ ਪੁੱਛੇ ਜਾਣ 'ਤੇ ਕੀ ਉਹ ਆਪਣੇ ਨਾਲ ਕੀਤੇ ਗਏ ਵਤੀਰੇ ਲਈ ਸ਼ਾਹੀ ਪਰਿਵਾਰ ਨੂੰ ਮੁਆਫ਼ ਕਰ ਸਕਦੀ ਹੈ ਤਾਂ ਉਸਨੇ ਕਿਹਾ ਕਿ ਇਹ ਆਸਾਨ ਨਹੀਂ ਹੈ। 
ਮੇਘਨ ਨੇ ਹੈਰੀ ਅਤੇ ਉਸਦੇ ਪਿਤਾ ਪ੍ਰਿੰਸ ਚਾਰਲਸ ਵਿਚਕਾਰ ਤਣਾਅਪੂਰਨ ਸਬੰਧਾਂ ਬਾਰੇ ਵੀ ਗੱਲ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋਇਆ Super Priority Visa

ਉਸਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੁਆਫ਼ੀ ਬਹੁਤ ਮਹੱਤਵਪੂਰਨ ਹੈ। ਮੁਆਫ਼ ਨਾ ਕਰਨ ਲਈ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ ਪਰ ਮੁਆਫ਼ ਕਰਨ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮੈਂ ਸੱਚਮੁੱਚ ਕੋਸ਼ਿਸ਼ ਕੀਤੀ ਹੈ ਇਹ ਜਾਣਦੇ ਹੋਏ ਕਿ ਮੈਂ ਕੁਝ ਵੀ ਬੋਲ ਸਕਦੀ ਹਾਂ। ਜ਼ਿਕਰਯੋਗ ਹੈ ਕਿ ਮੇਘਨ (41) ਅਤੇ ਹੈਰਿਸ (37) ਨੇ 2020 ਵਿੱਚ ਸ਼ਾਹੀ ਫਰਜ਼ਾਂ ਨੂੰ ਤਿਆਗ ਦਿੱਤਾ ਸੀ ਅਤੇ ਉਦੋਂ ਤੋਂ ਹੀ ਸ਼ਾਹੀ ਪਰਿਵਾਰ ਨਾਲ ਤਣਾਅਪੂਰਨ ਸਬੰਧ ਰਹੇ ਹਨ। ਬ੍ਰਿਟਿਸ਼ ਮੀਡੀਆ ਅਤੇ ਇਸਦੇ ਕਥਿਤ ਨਸਲੀ ਵਿਵਹਾਰ ਦਾ ਹਵਾਲਾ ਦਿੰਦੇ ਹੋਏ ਜੋੜੇ ਨੇ ਯੂਕੇ ਛੱਡ ਦਿੱਤਾ। 
ਉਹ ਹੁਣ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿੰਦਾ ਹੈ ਅਤੇ ਉਹਨਾਂ ਨੇ ਸ਼ਾਹੀ ਪਰਿਵਾਰ ਪ੍ਰਤੀ ਆਪਣੀ ਨਾਰਾਜ਼ਗੀ ਜਨਤਕ ਤੌਰ 'ਤੇ ਪ੍ਰਗਟ ਕੀਤੀ ਹੈ। ਪਿਛਲੇ ਸਾਲ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ ਵਿੱਚ ਮੇਘਨ ਨੇ ਸ਼ਾਹੀ ਪਰਿਵਾਰ ਵਿੱਚ ਨਸਲਵਾਦ ਬਾਰੇ ਗੱਲ ਕੀਤੀ ਸੀ। ਫਿਰ ਹੈਰੀ ਨੇ ਦੱਸਿਆ ਸੀ ਕਿ ਉਸਦੇ ਪਿਤਾ ਕ੍ਰਾਊਨ ਪ੍ਰਿੰਸ ਚਾਰਲਸ ਉਸ ਦਾ ਫ਼ੋਨ ਨਹੀਂ ਚੁੱਕਦੇ ਸਨ।


author

Vandana

Content Editor

Related News