ਰੋਮਾਨੀਆ ਨੇ ਕਾਬੁਲ ''ਚੋਂ ਆਪਣੇ ਇਕ ਨਾਗਰਿਕ ਨੂੰ ਕੱਢਿਆ ਬਾਹਰ

Thursday, Aug 19, 2021 - 06:09 PM (IST)

ਰੋਮਾਨੀਆ ਨੇ ਕਾਬੁਲ ''ਚੋਂ ਆਪਣੇ ਇਕ ਨਾਗਰਿਕ ਨੂੰ ਕੱਢਿਆ ਬਾਹਰ

ਬੁਖਾਰੇਸਟ (ਭਾਸ਼ਾ) ਰੋਮਾਨੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਕ ਮਿਲਟਰੀ ਜਹਾਜ਼ ਜ਼ਰੀਏ ਕਾਬੁਲ ਹਵਾਈ ਅੱਡੇ ਤੋਂ ਇਕ ਰੋਮਾਨੀਆਈ ਨਾਗਰਿਕ ਨੂੰ ਕੱਢ ਕੇ ਇਸਲਾਮਾਬਾਦ ਪਹੁੰਚਾਇਆ ਗਿਆ ਹੈ।ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ,''ਕਾਬੁਲ ਵਿਚ ਸਖ਼ਤ ਸੁਰੱਖਿਆ ਸਥਿਤੀ ਕਾਰਨ ਰੋਮਾਨੀਆਈ ਨਾਗਿਰਕਾਂ ਦੇ ਹੋਰ ਸਮੂਹਾਂ ਦਾ ਹਵਾਈ ਅੱਡੇ 'ਤੇ ਪਹੁੰਚਣਾ ਸੰਭਵ ਨਹੀਂ ਸੀ।'' 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਅਮਰੀਕਾ ਮਗਰੋਂ ਹੁਣ IMF ਨੇ ਲਿਆ ਵੱਡਾ ਫ਼ੈਸਲਾ

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਇਕ ਨਾਟੋ ਕਰਮਚਾਰੀ ਨੂੰ ਕੱਢਣ ਵਾਲੇ ਸੀ-130 ਹਰਕਿਊਲਿਸ ਜਹਾਜ਼ ਵਿਚ ਮਿਲਟਰੀ ਕਰਮੀ ਅਤੇ ਮਦਦ ਕਰਨ ਵਾਲੇ ਹੋਰ ਅਧਿਕਾਰੀ ਸਨ। ਉਹਨਾਂ ਨੇ ਕਿਹਾ ਕਿ ਜਹਾਜ਼ ਬਾਕੀ ਰੋਮਾਨੀਆਈ ਨਾਗਰਿਕਾਂ ਨੂੰ ਕੱਢਣ ਲਈ ਕਾਬੁਲ ਹਵਾਈ ਅੱਡੇ 'ਤੇ ਵਾਪਸ ਆਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਅਫਗਾਨਿਸਤਾਨ ਵਿਚ 33 ਰੋਮਾਨੀਅਨ ਨਾਗਰਿਕ ਮੌਜੂਦ ਸਨ।


author

Vandana

Content Editor

Related News