ਡਰਾਉਣੀ ਰਾਈਡ: ਜਦੋਂ 197 ਫੁੱਟ ਦੀ ਉੱਚਾਈ ''ਤੇ ਇਕ ਘੰਟੇ ਤੱਕ ਉਲਟੇ ਲਟਕੇ ਰਹੇ 20 ਲੋਕ

Monday, Sep 07, 2020 - 06:41 PM (IST)

ਡਰਾਉਣੀ ਰਾਈਡ: ਜਦੋਂ 197 ਫੁੱਟ ਦੀ ਉੱਚਾਈ ''ਤੇ ਇਕ ਘੰਟੇ ਤੱਕ ਉਲਟੇ ਲਟਕੇ ਰਹੇ 20 ਲੋਕ

ਬੀਜਿੰਗ (ਬਿਊਰੋ): ਚੀਨ ਦੇ ਜਿਆਂਗਸੂ ਸੂਬੇ ਦੇ ਵੁਸ਼ੀ ਵਿਚ 20 ਲੋਕ ਇਕ ਘੰਟੇ ਤੱਕ ਹਵਾ ਵਿਚ ਉਲਟੇ ਲਟਕੇ ਰਹੇ।ਅਸਲ ਵਿਚ ਉਹ ਗਏ ਤਾਂ ਸਨ ਰੋਲਕੋਸਟਰ ਰਾਈਡ ਦਾ ਮਜ਼ਾ ਲੈਣ ਪਰ ਉਹ ਉੱਚਾਈ 'ਤੇ ਪਹੁੰਚ ਕੇ ਅਟਕ ਗਿਆ। ਇਹ ਘਟਨਾ ਵੁਸ਼ੀ ਦੇ ਸੁਨਾਕ ਪਾਰਕ ਦੀ ਹੈ। ਇਕ ਘੰਟੇ ਦੇ ਡਰਾਉਣੇ ਨਜ਼ਾਰੇ ਦੇ ਬਾਅਦ ਸਾਰੇ ਲੋਕਾਂ ਨੂੰ ਸੁਰੱਖਿਅਤ ਰੋਲਰਕੋਸਟਰ ਤੋਂ ਉਤਾਰਿਆ ਗਿਆ। ਇਸ ਮਗਰੋਂ ਸੁਨਾਕ ਮਨੋਰੰਜਨ ਪਾਰਕ ਪਾਰਕ ਦੇ ਪ੍ਰਬੰਧਨ ਨੇ ਲੋਕਾਂ ਤੋਂ ਮੁਆਫੀ ਮੰਗੀ। ਇਸ ਦੇ ਬਾਅਦ ਤੋਂ ਮਨੋਰੰਜਨ ਪਾਰਕ ਨੂੰ ਬੰਦ ਕਰ ਦਿੱਤਾ ਗਿਆ।

PunjabKesari

ਗਲੋਬਲ ਟਾਈਮਜ਼ ਦੇ ਖਬਰ ਦੇ ਮੁਤਾਬਕ, ਸੁਨਾਕ ਪਾਰਕ ਵਿਚ ਅਜਿਹੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਅਗਸਤ 2019 ਵਿਚ ਵੀ ਅਜਿਹੀ ਘਟਨਾ ਵਾਪਰੀ ਸੀ। ਉਦੋਂ ਰੋਲਰਕੋਸਟਰ ਲੋਕਾਂ ਨਾਲ ਭਰਿਆ ਹੋਇਆ ਸੀ ਅਤੇ ਉਹ ਹਵਾ ਵਿਚ ਜਾ ਕੇ ਅਟਕ ਗਿਆ ਸੀ। ਪਾਰਕ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਰੋਲਰਕੋਸਟਰ ਦੇ ਸਾਹਮਣੇ ਕੋਈ ਪੰਛੀ ਉੱਡਦਾ ਹੋਇਆ ਆ ਜਾਂਦਾ ਹੈ ਤਾਂ ਰੋਲਰਕੋਸਟਰ ਦਾ ਸੈਂਸਰ ਤੁਰੰਤ ਉਸ ਨੂੰ ਰੋਕ ਦਿੰਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ। 

PunjabKesari

ਜਦੋਂ ਚੀਨ ਦੇ ਸਰਕਾਰੀ ਅਧਿਕਾਰੀਆਂ ਅਤੇ ਮੀਡੀਆ ਨੇ ਸੁਨਾਕ ਮਨੋਰੰਜਨ ਪਾਰਕ ਦੇ ਪ੍ਰਬੰਧਨ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਜਾਰੀ ਹੈ। ਜਿਵੇਂ ਹੀ ਪਿਛਲੇ ਸਾਲ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਤਾਂ ਪ੍ਰਬੰਧਨ ਨੇ ਕਿਹਾ ਕਿ ਉਸ ਹਾਦਸੇ ਦਾ ਇਸ ਵਾਰ ਦੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਥੇ ਦੱਸ ਦਈਏ ਕਿ ਇਸ ਰੋਲਰਕੋਸਟਰ ਦੀ ਲੰਬਾਈ 4,192 ਫੁੱਟ ਹੈ। ਸਭ ਤੋਂ ਉੱਚਾਈ ਵਾਲਾ ਹਿੱਸਾ 196.9 ਫੁੱਟ ਦਾ ਹੈ। ਇਹ ਰੋਲਰਕੋਸਟਰ ਵੱਧ ਤੋਂ ਵੱਧ 119 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਦਾ ਹੈ।ਸਭ ਤੋਂ ਉੱਚਾਈ ਵਾਲੇ ਹਿੱਸੇ 'ਤੇ ਜਾ ਕੇ ਹੀ ਰੋਲਰਕੋਸਟਰ ਅਟਕ ਗਿਆ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- NSW 'ਚ ਸਕੂਲੀ ਸਿੱਖਿਆ ਅਤੇ ਗ੍ਰੈਜੁਏਸ਼ਨ ਕਰ ਚੁੱਕੇ ਵਿਦਿਆਰਥੀਆਂ ਨੂੰ ਮਿਲੀ ਇਹ ਰਾਹਤ

ਸੁਨਾਕ ਪਾਰਕ ਦੇ ਪ੍ਰਬੰਧਨ ਨੇ ਕਿਹਾ ਕਿ ਸਾਡੇ ਸਾਰੇ ਰਾਈਡਸ ਮਤਲਬ ਝੂਲੇ ਸਹੀ ਨਾਲ ਚੱਲ ਰਹੇ ਹਨ।ਲੋਕ ਇਹਨਾਂ ਦਾ ਆਨੰਦ ਲੈ ਰਹੇ ਹਨ। ਜਿਹਨਾਂ ਰਾਈਡਸ 'ਤੇ ਸੁਰੱਖਿਆ ਸੰਬੰਧੀ ਮੁੱਦੇ ਹਨ ਅਸੀਂ ਉਹਨਾਂ ਦੀ ਜਾਂਚ ਕਰ ਰਹੇ ਹਾਂ। ਜਿਵੇਂ ਹੀ ਜਾਂਚ ਖਤਮ ਹੋਵੇਗੀ ਅਸੀਂ ਉਹਨਾਂ ਦੀ ਮੁਰੰਮਤ ਕਰਕੇ ਲੋਕਾਂ ਲਈ ਖੋਲ੍ਹ ਦੇਵਾਂਗੇ। ਇਹ ਹਾਦਸਾ ਨਹੀਂ ਸੀ, ਲੋਕਾਂ ਦੀ ਸੁਰੱਖਿਆ ਦੇ ਲਈ ਹੀ ਰੋਲਰਕੋਸਟਰ ਹਵਾ ਵਿਚ ਰੁੱਕਿਆ ਸੀ ਕਿਉਂਕਿ ਉਹ ਬਹੁਤ ਅਤੀ ਆਧੁਨਿਕ ਤਕਨਾਲੋਜੀ ਨਾਲ ਬਣਿਆ ਹੈ।


author

Vandana

Content Editor

Related News