ਜਵਾਬੀ ਹਵਾਈ ਹਮਲਿਆਂ ਤੋਂ ਬਾਅਦ ਸੀਰੀਆ ’ਚ 2 ਅਮਰੀਕੀ ਟਿਕਾਣਿਆਂ ’ਤੇ ਦਾਗੇ ਰਾਕੇਟ
Saturday, Mar 25, 2023 - 11:34 PM (IST)

ਕਾਹਿਰਾ (ਏ. ਐੱਨ. ਆਈ.) : ਪੂਰਬ-ਉੱਤਰੀ ਸੀਰੀਆ ਦੇ ਦੀਰ ਐਜ-ਜੋਰ ਗਵਰਨਮੈਂਟ ’ਚ ਅਲ-ਉਮਰ ਤੇਲ ਅਤੇ ਕੋਨਿਕੋ ਗੈਸ ਖੇਤਰਾਂ ’ਚ ਸਥਿਤ ਅਮਰੀਕੀ ਟਿਕਾਣਿਆਂ ’ਤੇ ਸ਼ੁੱਕਰਵਾਰ ਰਾਤ ਰਾਕੇਟ ਨਾਲ ਹਮਲਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਕੋਨਿਕੋ ਟਿਕਾਣੇ ’ਤੇ 8 ਰਾਕੇਟ ਦਾਗੇ ਗਏ। ਦੀਰ ਐਜ-ਜੋਰ ਸੂਬੇ ’ਚ ਹੋਏ ਰਾਕੇਟ ਹਮਲੇ ’ਚ ਇਕ ਅਮਰੀਕੀ ਕਰਮਚਾਰੀ ਜ਼ਖ਼ਮੀ ਹੋਇਆ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ ਫਿਰ ਸ਼ੁਰੂ ਹੋਈ 600 ਸਾਲ ਪੁਰਾਣੀ ਪ੍ਰਥਾ
ਅਮਰੀਕੀ ਹਵਾਈ ਫੌਜ ਨੇ ਹਮਲੇ ’ਚ ਇਸਤੇਮਾਲ ਕੀਤੇ ਗਏ 3 ਡਰੋਨਾਂ ’ਚੋਂ 2 ਨੂੰ ਮਾਰ ਡੇਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਯੂ. ਐੱਸ. ਸੈਂਟਰਲ ਕਮਾਂਡ ਨੇ ਕਿਹਾ ਕਿ 24 ਮਾਰਚ ਨੂੰ ਪੂਰਬ-ਉੱਤਰੀ ਸੀਰੀਆ ’ਚ ਮਿਸ਼ਨ ਸਪੋਰਟ ਸਾਈਟ ਗਰੀਨ ਵਿਲੇਜ ਕੰਪਾਊਂਡ ’ਚ 10 ਰਾਕੇਟਾਂ ਨੇ ਗਠਜੋੜ ਫੌਜ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਈਰਾਨ ਸਮਰਥਿਤ ਮਿਲੀਸ਼ੀਆ ਨੇ ਖੇਤਰ ’ਚ ਦੂਜੇ ਅਮਰੀਕੀ ਟਿਕਾਣੇ ’ਤੇ ਹਮਲਾ ਕਰਦਿਆਂ ਕਈ ਰਾਕੇਟ ਦਾਗੇ।
ਇਹ ਵੀ ਪੜ੍ਹੋ : ਅਮਰੀਕਾ : ਮਿਸੀਸਿਪੀ 'ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਹਮਲੇ 'ਚ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੁਕਮਾਂ ਅਨੁਸਾਰ ਇਕ ਰਾਕੇਟ ਕੰਪਲੈਕਸ ਤੋਂ ਕਰੀਬ 5 ਕਿਲੋਮੀਟਰ ਦੂਰ ਇਕ ਘਰ 'ਤੇ ਡਿੱਗਾ, ਜਿਸ ਨਾਲ ਘਰ ਨੂੰ ਨੁਕਸਾਨ ਪਹੁੰਚਿਆ ਅਤੇ 2 ਔਰਤਾਂ ਤੇ 2 ਬੱਚੇ ਜ਼ਖ਼ਮੀ ਹੋ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।