ਪਾਕਿ ''ਚ ਵਾਪਰੇ ਸੜਕ ਹਾਦਸਿਆਂ ''ਚ 15 ਦੀ ਮੌਤ
Tuesday, Oct 16, 2018 - 08:01 PM (IST)
ਮੁਲਤਾਨ— ਪਾਕਿਸਤਾਨ 'ਚ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਔਰਤਾਂ ਤੇ ਸਕੂਲੀ ਵਿਦਿਆਰਥੀਆਂ ਸਣੇ ਕਰੀਬ 15 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਮੁਹੰਮਦ ਤਾਹਿਰ ਨੇ ਦੱਸਿਆ ਕਿ ਤੇਜ਼ੀ ਨਾਲ ਆ ਰਹੀ ਇਕ ਬੱਸ ਨੇ ਮੰਗਲਵਾਰ ਨੂੰ ਸਰਗੋਧਾ ਸ਼ਹਿਰ ਨੇੜੇ ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਹੀ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 6 ਲੜਕੀਆਂ ਤੇ ਡਰਾਈਵਰ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੜਕੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ ਤੇ ਸੜਕ ਜਾਮ ਕਰ ਦਿੱਤੀ।
ਕੰਧਕੋਟ ਸ਼ਹਿਰ ਨੇੜੇ ਇਕ ਹੋਰ ਹਾਦਸੇ 'ਚ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰਿਆ ਰਿਕਸ਼ਾ ਟਰੇਨ ਦੀ ਚਪੇਟ 'ਚ ਆ ਗਿਆ, ਜਿਸ 'ਚ 6 ਔਰਤਾਂ ਤੇ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਹੈਦਰ ਅਲੀ ਨੇ ਦੱਸਿਆ ਕਿ 7 ਹੋਰਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਾਕਿਸਤਾਨ 'ਚ ਸੜਕ ਹਾਦਸਾ ਵਾਪਰਨਾ ਆਮ ਹੈ ਕਿਉਂਕਿ ਉਥੇ ਦੇ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਰਹਿੰਦੇ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।
