ਚਿਲੀ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਦਰਦਨਾਕ ਮੌਤ

Tuesday, Jun 27, 2023 - 03:08 PM (IST)

ਚਿਲੀ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਦਰਦਨਾਕ ਮੌਤ

ਸੈਂਟੀਆਗੋ (ਵਾਰਤਾ)- ਦੱਖਣੀ ਚਿਲੀ ਦੇ ਮਾਉਲੇ ਖੇਤਰ ਵਿਚ ਇਕ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਡਿਪਾਰਟਮੈਂਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਸੈਨ ਜੇਵੀਅਰ, ਮਾਉਲੇ ਖੇਤਰ ਦੇ ਆਸ-ਪਾਸ ਇੱਕ ਹਾਈਵੇਅ ਦੇ ਕੰਢੇ ਇੰਜਣ ਖ਼ਰਾਬ ਹੋਣ ਕਾਰਨ ਪਿਕਅੱਪ ਵੈਨ ਰੁੱਕ ਗਈ ਅਤੇ ਦੂਜੇ ਵਾਹਨ ਵਿੱਚ ਸਵਾਰ ਵਿਅਕਤੀ ਸਹਾਇਤਾ ਲਈ ਰੁਕ ਗਏ।

ਇਸ ਦੌਰਾਨ ਧੁੰਦ ਅਤੇ ਤਿਲਕਣ ਦੇ ਬਾਵਜੂਦ ਤੇਜ਼ ਰਫਤਾਰ ਨਾਲ ਆ ਰਹੇ ਤੀਜੇ ਵਾਹਨ ਨੇ ਦੋਵਾਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8ਵੇਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬਾਕੀ 3 ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਸੈਨ ਜੇਵੀਅਰ ਫਾਇਰ ਡਿਪਾਰਟਮੈਂਟ ਦੇ ਸੈਕਿੰਡ ਕਮਾਂਡਰ ਐਨਰਿਕ ਕੋਰੇਆ ਨੇ ਕਿਹਾ ਕਿ ਇਹ ਹਾਦਸਾ ਹਾਈਵੇਅ ਦੇ ਇੱਕ "ਬਹੁਤ ਖਤਰਨਾਕ" ਮੋੜ 'ਤੇ ਵਾਪਰਿਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।


author

cherry

Content Editor

Related News