ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਰਿਸ਼ੀ ਸੁਨਕ ਦੀ ਦਾਅਵੇਦਾਰੀ ਹੋਈ ਮਜ਼ਬੂਤ

Monday, Oct 24, 2022 - 11:43 AM (IST)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਰਿਸ਼ੀ ਸੁਨਕ ਦੀ ਦਾਅਵੇਦਾਰੀ ਹੋਈ ਮਜ਼ਬੂਤ

ਲੰਡਨ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਬ੍ਰਿਟਿਸ਼ ਅਹੁਦੇ ਲਈ ਉਮੀਦਵਾਰੀ ਖਾਰਜ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਮੂਲ ਦੇ ਨੇਤਾ ਰਿਸ਼ੀ ਸੁਨਕ ਦੇ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸੰਭਾਲਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ। ਸਾਬਕਾ ਪ੍ਰਧਾਨ ਮੰਤਰੀ ਨੇ ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਖੁਦ ਨੂੰ ਵਾਪਸ ਲੈ ਲਿਆ, ਇਹ ਕਹਿੰਦੇ ਹੋਏ ਕਿ ਵਾਪਸੀ ਦਾ "ਇਹ ਸਹੀ ਸਮਾਂ ਨਹੀਂ ਹੈ"। ਇਸ ਨਾਲ ਸੁਨਕ ਦੀ ਦੀਵਾਲੀ 'ਤੇ ਜਿੱਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾਂਦਾ। ਆਪਣੀ ਉਮੀਦਵਾਰੀ ਦਾ ਐਲਾਨ ਕਰਦਿਆਂ 42 ਸਾਲਾ ਸਾਬਕਾ ਚਾਂਸਲਰ ਨੇ ਕਿਹਾ ਕਿ ਉਹ "ਦੇਸ਼ ਦੀ ਆਰਥਿਕਤਾ ਨੂੰ ਠੀਕ, ਆਪਣੀ ਪਾਰਟੀ ਨੂੰ ਇਕਜੁੱਟ ਅਤੇ ਦੇਸ਼ ਲਈ ਕੰਮ ਕਰਨਾ" ਚਾਹੁੰਦੇ ਹਨ। 

ਉਸ ਨੇ 100 ਐਮਪੀ ਦੀ ਸੀਮਾ ਨੂੰ ਆਰਾਮ ਨਾਲ ਪਾਰ ਕਰਕੇ ਮੁਕਾਬਲੇ ਵਿੱਚ ਮਜ਼ਬੂਤੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਦੀ ਦੌੜ ਵਿਚ ਇਕਲੌਤੀ ਪ੍ਰਤੀਯੋਗੀ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਨੇਤਾ ਪੈਨੀ ਮੋਰਡੈਂਟ 100 ਸੰਸਦ ਮੈਂਬਰਾਂ ਦੇ ਟੀਚੇ ਨੂੰ ਪਾਰ ਕਰਨ ਦੇ ਨੇੜੇ ਪਹੁੰਚ ਗਏ ਹਨ, ਜਿਸ ਨਾਲ ਇਹ ਸੰਭਾਵਨਾ ਬਣ ਗਈ ਹੈ ਕਿ ਸੋਮਵਾਰ ਸ਼ਾਮ ਨੂੰ ਜਲਦੀ ਹੀ ਇੱਕ ਨਵੇਂ ਨੇਤਾ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇਕਰ ਸੁਨਕ ਅਤੇ ਮੋਰਡੈਂਟ ਦੋਵੇਂ ਅੰਤਿਮ ਸੂਚੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ 170,000 ਕੰਜ਼ਰਵੇਟਿਵ ਮੈਂਬਰਾਂ ਦੀ ਆਨਲਾਈਨ ਵੋਟਿੰਗ ਲਈ ਅੱਗੇ ਵਧਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਭਰ 'ਚ ਦੀਵਾਲੀ ਦੀ ਧੂਮ, ਰਾਸ਼ਟਰਪਤੀ ਬਾਈਡੇਨ ਅੱਜ ਭਾਰਤੀਆਂ ਨੂੰ ਦੇਣਗੇ ਪਾਰਟੀ

ਸੁਨਕ ਪਿਛਲੇ ਮਹੀਨੇ ਹੋਈ ਪਾਰਟੀ ਲੀਡਰਸ਼ਿਪ ਚੋਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਤੋਂ ਹਾਰ ਗਏ ਸਨ।ਟਰਸ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ, ਸਿਰਫ 45 ਦਿਨ ਬਾਅਦ ਜਦੋਂ ਉਸ ਨੇ ਕੰਜ਼ਰਵੇਟਿਵ ਪਾਰਟੀ ਵਿੱਚ ਆਪਣੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੇ ਤੌਰ 'ਤੇ ਬਗਾਵਤ ਦੇਖੀ।ਸੁਨਕ ਨੇ ਆਪਣੇ ਹਾਲ ਹੀ ਵਿੱਚ ਚੋਣ ਪ੍ਰਚਾਰ ਮੁਹਿੰਮ ਵਿੱਚ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਮੈਨੂੰ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੌਕਾ ਦਿਓ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News