ਰਿਸ਼ੀ ਸੁਨਕ ਨੇ ਦੀਵਾਲੀ ਮੌਕੇ ਆਪਣੀ ਡਾਊਨਿੰਗ ਸਟ੍ਰੀਟ ਰਿਹਾਇਸ਼ ''ਤੇ ਜਗਾਏ ਦੀਵੇ (ਵੀਡੀਓ)

11/13/2020 4:08:16 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਭਾਰਤੀ ਮੂਲ ਦੇ ਮੰਤਰੀ ਰਿਸ਼ੀ ਸੁਨਕ ਨੇ ਦੀਵਾਲੀ ਦੇ ਮੌਕੇ ਲੰਡਨ ਵਿਚ ਆਪਣੀ ਰਿਹਾਇਸ਼ 11, ਡਾਊਨਿੰਗ ਸਟ੍ਰੀਟ ਦੇ ਬਾਹਰ ਰੰਗੋਲੀ ਨਾਲ ਸਜਾਵਟ ਕੀਤੀ ਅਤੇ ਦਰਵਾਜ਼ੇ 'ਤੇ ਚਾਰ ਦੀਵੇ ਜਗਾਏ। ਭਾਰਤੀ ਮੂਲ ਦੇ 40 ਸਾਲਾ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਵਿਆਹ ਇੰਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਅਕਸ਼ਤ ਮੂਰਤੀ ਨਾਲ ਹੋਇਆ ਹੈ। ਸੁਨਕ ਸਾਲਾਂ ਤੋਂ ਹਿੰਦੂ ਹੋਣ 'ਤੇ ਮਾਣ ਮਹਿਸੂਸ ਹੋਣ ਦੀ ਗੱਲ ਕਰਦੇ ਰਹੇ ਹਨ। ਵੀਰਵਾਰ ਦੀ ਰਾਤ ਉਹਨਾਂ ਦਾ ਇਹ ਕਦਮ ਡਾਊਨਿੰਗ ਸ੍ਰਟੀਟ ਦੇ ਲਈ ਪਹਿਲਾ ਮੌਕਾ ਹੈ।

 

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਹਰੇਕ ਸਾਲ ਡਾਊਨਿੰਗ ਸਟ੍ਰੀਟ ਵਿਚ ਦੀਵਾਲੀ 'ਤੇ ਪ੍ਰੋਗਰਾਮ ਆਯੋਜਿਤ ਕਰਦੇ ਹਨ ਅਤੇ ਲੰਡਨ ਦੇ ਸਵਾਮੀਨਾਰਾਇਣ ਮੰਦਰ ਵਿਚ ਅੰਨਕੂਟ ਦਾ ਆਯੋਜਨ ਹੁੰਦਾ ਹੈ। ਸੁਨਕ ਦਾ ਦੀਵਾਲੀ ਸੰਦੇਸ਼ ਬ੍ਰਿਟਿਸ਼ ਹਿੰਦੂਆਂ ਦੇ ਲਈ ਇਹ ਸੀ ਕਿ ਉਹ ਤਾਲਾਬੰਦੀ ਨਿਯਮਾਂ ਦੀ ਪਾਲਣਾ ਕਰਨ ਅਤੇ ਦੋਸਤਾਂ ਅਤੇ ਪਰਿਵਾਰਾਂ ਨਾਲ ਮਿਲਣ ਦੀ ਪਰੰਪਰਾ ਤੋਂ ਪਰਹੇਜ਼ ਕਰਨ।ਸੁਨਕ ਨੇ ਕਿਹਾ,''ਮੈਨੂੰ ਪਤਾ ਹੈ ਕਿ ਇਕ-ਦੂਜੇ ਨੂੰ ਨਾ ਮਿਲ ਪਾਉਣਾ ਕਿੰਨਾ ਮੁਸ਼ਕਲ ਹੈ।'' ਉਹਨਾਂ ਨੇ ਕਿਹਾ ਕਿ ਕੁਝ ਹੋਰ ਹਫ਼ਤਿਆਂ ਦੀ ਗੱਲ ਹੈ ਅਤੇ ਅਸੀਂ ਇਸ ਤੋਂ ਉਭਰ ਰਹੇ ਹਾਂ। ਉਸ ਦੇ ਬਾਅਦ ਕਾਫੀ ਬਿਹਤਰ ਹੋਣ ਜਾ ਰਿਹਾ ਹੈ। ਇਸ ਮਗਰੋਂ ਸਾਨੂੰ ਖੁਸ ਹੋਣ ਲਈ ਕਾਫੀ ਸਮਾਂ ਮਿਲੇਗਾ ਪਰ ਹਾਲੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। 

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ 'ਚ 66 ਭਾਰਤੀ ਮਜ਼ਦੂਰ ਹੋਏ ਕੋਰੋਨਾ ਪਾਜ਼ੇਟਿਵ

ਦੀਵਾਲੀ ਨੂੰ ਅਗਿਆਨ 'ਤੇ ਗਿਆਨ ਦੀ, ਬੁਰਾਈ 'ਤੇ ਚੰਗਿਆਈ ਦੀ ਅਤੇ ਹਨੇਰੇ 'ਤੇ ਰੌਸ਼ਨੀ ਦੀ ਰੂਹਾਨੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਲੀ ਇਸ ਸਾਲ ਸ਼ਨੀਵਾਰ ਨੂੰ ਮਨਾਈ ਜਾਵੇਗੀ। ਕੋਰੋਨਾਵਾਇਰਸ ਦੇ ਕਾਰਨ ਇੰਗਲੈਂਡ ਵਿਚ ਤਾਲਾਬੰਦੀ ਅਤੇ ਬ੍ਰਿਟੇਨ ਦੇ ਵਿਭਿੰਨ ਹਿੱਸਿਆਂ ਵਿਚ ਵੱਖ-ਵੱਖ ਪਾਬੰਦੀਆਂ ਦੇ ਵਿਚ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਇਸ ਸਾਲ ਡਿਜੀਟਲ ਸਮਾਰੋਹ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੁਨਕ ਨੇ ਬੀ.ਬੀ.ਸੀ. ਨੂੰ ਦੱਸਿਆ,''ਆਸਥਾ ਮੇਰੇ ਲਈ ਮਹੱਤਵਪੂਰਨ ਹੈ। ਮੈਂ ਇਕ ਹਿੰਦੂ ਹਾਂ, ਮੈਂ ਆਪਣੇ ਬੱਚਿਆਂ ਦੇ ਨਾਲ ਪੂਜਾ ਕਰਦਾ ਹਾਂ, ਜਦੋਂ ਵੀ ਮੌਕਾ ਮਿਲਦਾ ਹੈ, ਮੈਂ ਮੰਦਰ ਜਾਂਦਾ ਹਾਂ।'' ਉਹਨਾਂ ਨੇ ਤਾਲਾਬੰਦੀ ਦੇ ਬਾਰੇ ਵਿਚ ਕਿਹਾ,''ਹਿੰਦੂ ਦੇ ਰੂਪ ਵਿਚ ਸਾਡੇ ਲਈ ਦੀਵਾਲੀ ਵਿਸ਼ੇਸ਼ ਹੈ ਅਤੇ ਇਸ ਸਾਲ ਮੁਸ਼ਕਲ ਸਥਿਤੀ ਹੈ ਪਰ ਸਾਡੇ ਕੋਲ ਜੂਮ ਹੈ, ਸਾਡੇ ਕੋਲ ਫੋਨ ਹੈ। ਪ੍ਰੇਮ ਦਾ ਬੰਧਨ ਹਮੇਸ਼ਾ ਬਣਿਆ ਰਹਿਣ ਵਾਲਾ ਹੈ ਅਤੇ ਇਹ ਤਿੰਨ ਦਸਬੰਰ ਨੂੰ ਵੀ ਹੋਵੇਗਾ।'' ਇੰਗਲੈਂਡ ਦੀ ਮੌਜੂਦਾ ਸਖਤ ਤਾਲਾਬੰਦੀ 2 ਦਸੰਬਰ ਨੂੰ ਖਤਮ ਹੋਵੇਗੀ।


Vandana

Content Editor

Related News