ਉੱਤਰੀ ਕੋਰੀਆ ''ਤੇ ਲਗਾਮ ਕੱਸੇ ਚੀਨ : ਟਰੰਪ

Friday, Nov 10, 2017 - 10:08 AM (IST)

ਵਾਸ਼ਿੰਗਟਨ/ਬੀਜਿੰਗ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਉੱਤਰੀ ਕੋਰੀਆ 'ਤੇ ਲਗਾਮ ਕੱਸਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਚ ਚੀਨ ਨੂੰ ਵੱਡੀ ਭੂਮਿਕਾ ਨਿਭਾਉਣੀ ਹੋਵੇਗੀ। ਚੀਨ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਟਰੰਪ ਦੀ ਕੱਲ ਪੂਰੀ ਹੋਈ ਬੀਜਿੰਗ ਯਾਤਰਾ ਦੌਰਾਨ ਉਨ੍ਹਾਂ ਦੇ ਰੱਵਈਏ ਦੀ ਪ੍ਰਸ਼ੰਸਾ ਕੀਤੀ। ਮੀਡੀਆ ਮੁਤਾਬਕ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਸੀ ਰਿਸ਼ਤਿਆਂ ਵਿਚ ਸੁਧਾਰ ਅਤੇ ਮਤਭੇਦਾਂ ਨੂੰ ਭੁਲਾਉਣ ਵਿਚ ਇਕ ਨਵੇਂ ਬਲੂਪ੍ਰਿੰਟ ਦਾ ਨਿਰਮਾਣ ਕਰ ਰਹੇ ਹਨ। ਟਰੰਪ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ ਦੋ-ਪੱਖੀ ਵਪਾਰ ਅਮਰੀਕਾ ਦੇ ਹਿੱਤ ਵਿਚ ਸਹੀ ਨਹੀਂ ਰਿਹਾ। ਇਸ 'ਤੇ ਜਿਨਪਿੰਗ ਨੇ ਕਿਹਾ ਕਿ ਚੀਨ ਵਿਦੇਸ਼ੀ ਕੰਪਨੀਆਂ ਨੂੰ ਹੋਰ ਜ਼ਿਆਦਾ ਮੌਕੇ ਦੇਵੇਗਾ। ਦੋਹਾਂ ਨੇਤਾਵਾਂ ਨੇ 25 ਅਰਬ ਡਾਲਰ ਦੇ ਵਪਾਰਕ ਸਮਝੌਤੇ ਵੀ ਕੀਤੇ। ਗੌਰਤਲਬ ਹੈ ਕਿ ਅਮਰੀਕਾ ਦੇ ਨਾਲ-ਨਾਲ ਚੀਨ ਵੀ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਪਰਮਾਣੂ ਅਤੇ ਮਿਜ਼ਾਈਲ ਪਰੀਖਣਾਂ ਨੂੰ ਲੈ ਕੇ ਚਿੰਤਤ ਹੈ।


Related News