ਅਮਰੀਕੀ ਸੰਸਦ ''ਚ ਮੰਦਰਾਂ ''ਤੇ ਹਮਲਿਆਂ ਅਤੇ ਹਿੰਦੂ ਫੋਬੀਆ ਦੀ ਆਲੋਚਨਾ ਕਰਨ ਵਾਲਾ ਮਤਾ ਪੇਸ਼

Friday, Apr 12, 2024 - 01:40 PM (IST)

ਅਮਰੀਕੀ ਸੰਸਦ ''ਚ ਮੰਦਰਾਂ ''ਤੇ ਹਮਲਿਆਂ ਅਤੇ ਹਿੰਦੂ ਫੋਬੀਆ ਦੀ ਆਲੋਚਨਾ ਕਰਨ ਵਾਲਾ ਮਤਾ ਪੇਸ਼

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਹਿੰਦੂਆਂ ਅਤੇ ਹਿੰਦੂ ਧਰਮ ਦੇ ਯੋਗਦਾਨਾਂ ਦਾ ਜ਼ਿਕਰ ਕਰਦੇ ਹੋਏ ਇਕ ਉੱਘੇ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ 'ਹਿੰਦੂ ਫੋਬੀਆ', ਹਿੰਦੂ ਵਿਰੋਧੀ ਕੱਟੜਤਾ, ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਦੇ ਹੋਏ ਪ੍ਰਤੀਨਿਧ ਸਦਨ ਵਿਚ ਇਕ ਮਤਾ ਪੇਸ਼ ਕੀਤਾ ਹੈ। ਕਾਂਗਰਸ ਮੈਂਬਰ ਸ੍ਰੀ ਥਾਣੇਦਾਰ ਵੱਲੋਂ ਬੁੱਧਵਾਰ ਨੂੰ ਪੇਸ਼ ਕੀਤੇ ਗਏ ਮਤੇ ਨੂੰ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਸਕਾਰਾਤਮਕ ਯੋਗਦਾਨ ਦੇ ਬਾਵਜੂਦ, ਹਿੰਦੂ-ਅਮਰੀਕੀਆਂ ਨੂੰ ਆਪਣੇ ਵਿਰਸੇ ਅਤੇ ਪ੍ਰਤੀਕਾਂ ਬਾਰੇ ਰੂੜ੍ਹੀਵਾਦ ਅਤੇ ਗਲਤ ਜਾਣਕਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਸਕੂਲਾਂ ਅਤੇ ਕਾਲਜ ਕੈਂਪਸ ਵਿੱਚ ਪਰੇਸ਼ਾਨੀ ਦੇ ਨਾਲ-ਨਾਲ ਵਿਤਕਰੇ, ਨਫ਼ਰਤ ਭਰੇ ਭਾਸ਼ਣ ਅਤੇ ਪੱਖਪਾਤ ਤੋਂ ਪ੍ਰੇਰਿਤ ਹਮਲਿਆਂ ਦਾ ਸਾਹਮਣਾ ਕਰਦੇ ਹਨ।

ਇਹ ਵੀ ਪੜ੍ਹੋ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦਿੱਤਾ ਸੀ ਦੇਸ਼ ਨਿਕਾਲਾ, ਹੁਣ ਕੈਨੇਡਾ ਦੇ ਭਾਰਤੀ ਸਟਾਫ਼ ਦੀ ਕੀਤੀ ਛਾਂਟੀ

ਮਤੇ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਨਫ਼ਰਤ ਅਪਰਾਧ ਅੰਕੜਿਆਂ ਦੀ ਰਿਪੋਰਟ ਅਨੁਸਾਰ, ਮੰਦਰਾਂ ਅਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਦੂ-ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ, ਜਦੋਂ ਕਿ ਇਸ ਦੇ ਨਾਲ ਹੀ ਅਮਰੀਕੀ ਸਮਾਜ ਵਿਚ 'ਹਿੰਦੂ ਫੋਬੀਆ' (ਹਿੰਦੂ ਵਿਰੋਧੀ ਜਾਂ ਹਿੰਦੂਆਂ ਪ੍ਰਤੀ ਨਫ਼ਰਤ ਦੀ ਭਾਵਨਾ) ਬਦਕਿਸਮਤੀ ਨਾਲ ਵਧ ਰਿਹਾ ਹੈ। ਇਸ ਦੇ ਅਨੁਸਾਰ ਅਮਰੀਕਾ ਨੇ 1900 ਤੋਂ ਬਾਅਦ ਹੁਣ ਤੱਕ ਦੁਨੀਆ ਦੇ ਸਾਰੇ ਹਿੱਸਿਆਂ ਤੋਂ 40 ਲੱਖ ਤੋਂ ਵੱਧ ਹਿੰਦੂਆਂ ਦਾ ਸੁਆਗਤ ਕੀਤਾ ਹੈ ਜਿਸ ਵਿੱਚ ਵੱਖ-ਵੱਖ ਨਸਲਾਂ, ਭਾਸ਼ਾਵਾਂ ਅਤੇ ਨਸਲੀ ਪਿਛੋਕੜ ਵਾਲੇ ਹਿੰਦੂ ਸ਼ਾਮਲ ਹਨ। ਮਤੇ ਅਨੁਸਾਰ, ਅਮਰੀਕੀ ਅਰਥਵਿਵਸਥਾ ਦੇ ਹਰ ਪਹਿਲੂ ਅਤੇ ਹਰ ਉਦਯੋਗ ਵਿੱਚ ਹਿੰਦੂ-ਅਮਰੀਕੀਆਂ ਦੇ ਯੋਗਦਾਨ ਤੋਂ ਦੇਸ਼ ਨੂੰ ਬਹੁਤ ਫਾਇਦਾ ਹੋਇਆ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਨੀਤੀ ਅਤੇ ਰਣਨੀਤੀ ਦੇ ਮੁਖੀ ਖੰਡੇਰਾਓ ਕਾਂਡ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਸ਼ਰਧਾਲੂਆਂ ਨੂੰ ਡਰਾਉਣ ਲਈ ਅਮਰੀਕਾ ਵਿਚ ਮੰਦਰਾਂ ਵਿਚ ਚੋਰੀ ਅਤੇ ਭੰਨਤੋੜ ਦੀਆਂ ਘਟਨਾਵਾਂ ਵਿਚ ਅਚਾਨਕ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News