ਮੋਟੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਕਿਉਂ ਹੈ ਵੱਧ ਖ਼ਤਰਾ? ਮਾਹਰਾਂ ਨੇ ਕੀਤਾ ਖੁਲਾਸਾ
Thursday, Sep 03, 2020 - 11:09 AM (IST)
ਟੋਰਾਂਟੋ- ਕੋਰੋਨਾ ਵਾਇਰਸ ਨੂੰ ਲੈ ਕੇ ਹੋ ਰਹੇ ਅਧਿਐਨਾਂ ਵਿਚ ਕਈ ਖੁਲਾਸੇ ਹੋ ਰਹੇ ਹਨ। ਕੈਨੇਡਾ ਵਿਚ ਇਕ ਅਧਿਐਨ ਵਿਚ ਪਤਾ ਲਗਾਇਆ ਕਿ ਕੋਰੋਨਾ ਵਾਇਰਸ ਦਾ ਵਧੇਰੇ ਖਤਰਾ ਮੋਟੇ ਲੋਕਾਂ ਨੂੰ ਕਿਉਂ ਹੈ।
ਯੂਰਪੀਅਨ ਤੇ ਕੌਮਾਂਤਰੀ ਕਾਂਗਰਸ ਓਬੈਸਟੀ ਨੇ ਇਸ ਅਧਿਐਨ ਵਿਚ ਦੱਸਿਆ ਕਿ ਇਹ ਕਿਸ ਤਰ੍ਹਾਂ ਅਸਰ ਕਰਦਾ ਹੈ। ਫਰਾਂਸ ਦੇ ਲਿਲੀ ਯੂਨੀਵਰਸਿਟੀ ਹਸਪਤਾਲ ਵਲੋਂ ਜਾਰੀ ਡਾਟਾ ਮੁਤਾਬਕ ਅਪ੍ਰੈਲ ਤੋਂ ਕੋਰੋਨਾ ਵਾਇਰਸ ਕਾਰਨ ਆਈ. ਸੀ. ਯੂ. ਵਾਰਡ ਵਿਚ ਰਹੇ ਲੋਕਾਂ ਵਿਚੋਂ 87 ਫੀਸਦੀ ਲੋਕ ਮੋਟੇ ਸਰੀਰ ਦੇ ਸਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਵੈਂਟੀਲੇਟਰ 'ਤੇ ਵੀ ਰੱਖਣਾ ਪਿਆ ਸੀ।
ਬੁੱਧਵਾਰ ਨੂੰ ਹੋਏ ਅਧਿਐਨ ਵਿਚ ਸਪੱਸ਼ਟ ਕੀਤਾ ਗਿਆ ਕਿ ਇਸ ਦਾ ਕਾਰਨ ਕੀ ਹੈ? ਮਾਹਰਾਂ ਮੁਤਾਬਕ ਸਾਡੇ ਸਰੀਰ ਵਿਚ ਐਡੀਪੋਜ਼ ਟਿਸ਼ੂ ਹੁੰਦਾ ਹੈ ਜਿਸ ਨੂੰ ਫੈਟ ਵੀ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਦਾ ਸਰੀਰ ਦੀ ਪਾਚਣ ਸ਼ਕਤੀ ਅਤੇ ਇਮਿਊਨਿਟੀ ਨਾਲ ਸਬੰਧ ਹੁੰਦਾ ਹੈ ਪਰ ਜਦ ਇਸ ਟਿਸ਼ੂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਕਾਰਨ ਉਸ ਨੂੰ ਸ਼ੂਗਰ, ਦਿਲ ਜਾਂ ਕੈਂਸਰ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸੇ ਤੋਂ ਮੋਲੇਕਿਊਜ਼ ਰਲੀਜ਼ ਹੁੰਦੇ ਹਨ, ਜਿਸ ਨੂੰ ਸਾਈਟੋਕਿਨਸ ਕਿਹਾ ਜਾਂਦਾ ਹੈ ਜੋ ਵਿਅਕਤੀ ਦੀ ਇਮਿਊਨਟੀ ਨੂੰ ਕਮਜ਼ੋਰ ਕਰ ਦਿੰਦੇ ਹਨ ਤੇ ਸਾਈਟੋਕਿਨਸ ਕਾਰਨ ਵਿਅਕਤੀ ਦੇ ਲਿਵਰ 'ਤੇ ਬੁਰਾ ਅਸਰ ਪੈਂਦਾ ਹੈ ਤੇ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਕੋਰੋਨਾ ਨਾਲ ਪੀੜਤ ਵਿਅਕਤੀ ਬੁਰੀ ਤਰ੍ਹਾਂ ਵਾਇਰਸ ਵਿਚ ਜਕੜਿਆ ਜਾਂਦਾ ਹੈ ਤੇ ਕਈ ਵਾਰ ਉਸ ਦੀ ਮੌਤ ਵੀ ਹੋ ਜਾਂਦੀ ਹੈ।