ਮਦਦਗਾਰ ਰਹੋ ਪਰ ਅਫ਼ਗਾਨਾਂ ਨੂੰ ਅਮਰੀਕਾ ਨਹੀਂ ਲਿਆਓ, ਪੱਛਮੀ ਏਸ਼ੀਆ ’ਚ ਵਸਾਓ

Saturday, Sep 18, 2021 - 10:06 AM (IST)

ਮਦਦਗਾਰ ਰਹੋ ਪਰ ਅਫ਼ਗਾਨਾਂ ਨੂੰ ਅਮਰੀਕਾ ਨਹੀਂ ਲਿਆਓ, ਪੱਛਮੀ ਏਸ਼ੀਆ ’ਚ ਵਸਾਓ

ਫੀਨਿਕਸ (ਭਾਸ਼ਾ)-ਸੀਨੇਟ ਲਈ ਰਿਪਬਲੀਕਨ ਉਮੀਦਵਾਰ ਜਿਮ ਲਾਮ ਨੇ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਂਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ ਵਿਚ 20 ਸਾਲ ਤੱਕ ਚੱਲੀ ਜੰਗ ਦੌਰਾਨ ਅਮਰੀਕੀ ਫ਼ੌਜ ਦੀ ਮਦਦ ਕਰਨ ਵਾਲੇ ਅਨੁਵਾਦਕਾਂ ਸਮੇਤ ਹੋਰ ਅਫਗਾਨ ਸ਼ਰਨਾਰਥੀਆਂ ਨੂੰ ਅਮਰੀਕਾ ਲਿਆਉਣ ਦੀ ਥਾਂ ਅਮਰੀਕਾ ਨੂੰ ਉਨ੍ਹਾਂ ਦੀ ਤਾਲਿਬਾਨ ਤੋਂ ਬਚ ਨਿਕਲਣ ਵਿਚ ਅਤੇ ਪੱਛਮੀ ਏਸ਼ੀਆ ਵਿਚ ਵਸਣ ਵਿਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਜਾਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਅਤੇ ਸਾਡੇ ਲਈ ਦੋਸਤ ਦੇਸ਼ ਹਨ। ਸਾਨੂੰ ਲਗਾਤਾਰ ਦੁਨੀਆ ਦਾ ਸ਼ਰਨਾਰਥੀ ਕੈਂਪ ਨਹੀਂ ਬਣੇ ਰਹਿ ਸਕਦੇ।


author

shivani attri

Content Editor

Related News