ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੇ ਓਪਨਰ ’ਚ ਕੈਨੇਡਾ ਨੇ ਚੈੱਕ ਗਣਰਾਜ ਨੂੰ 7-5 ਨਾਲ ਹਰਾਇਆ

Saturday, Dec 27, 2025 - 01:04 PM (IST)

ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੇ ਓਪਨਰ ’ਚ ਕੈਨੇਡਾ ਨੇ ਚੈੱਕ ਗਣਰਾਜ ਨੂੰ 7-5 ਨਾਲ ਹਰਾਇਆ

ਵੈਨਕੂਵਰ, (ਮਲਕੀਤ ਸਿੰਘ)- ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਕੈਨੇਡਾ ਦੀ ਟੀਮ ਨੇ ਚੈੱਕ ਗਣਰਾਜ ਵਿਰੁੱਧ ਕਾਫ਼ੀ ਰੋਮਾਂਚਕ ਮੁਕਾਬਲੇ ਦੌਰਾਨ 7-5 ਨਾਲ ਜਿੱਤ ਦਰਜ ਕੀਤੀ।  ਮੈਚ ਦੇ ਤੀਜੇ ਪੜਾਅ ਦੌਰਾਨ ਇਥਨ ਮੈਕਕੈਂਜ਼ੀ ਵੱਲੋਂ ਕੀਤਾ ਗਿਆ ਗੇਮ-ਵਿੰਨਿੰਗ ਗੋਲ ਕੈਨੇਡਾ ਦੀ ਜਿੱਤ ਦਾ ਫੈਸਲਾ ਬਣਿਆ।

ਮੈਚ ਦੌਰਾਨ ਜੇਨ ਪਰੇਖ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲ ਕਰਕੇ ਟੀਮ ਦੀ ਅਗਵਾਈ ਕੀਤੀ, ਜਦਕਿ ਕੈਨੇਡਾ ਦੀ ਹਮਲਾਵਰ ਲਾਈਨ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਦੋਵਾਂ ਟੀਮਾਂ ਦਰਮਿਆਨ ਹੋਏ ਦਿਲਚਸਪ ਮੁਕਾਬਲੇ ਨੂੰ ਹਾਜ਼ਰ ਦਰਸ਼ਕਾਂ ਨੇ ਉਤਸੁਕਤਾ ਨਾਲ ਵੇਖਿਆ ।

ਕੈਨੇਡਾ ਦੀ ਟੀਮ ਨੇ ਮੈਚ ਦੀ ਸ਼ੁਰੂਆਤ ਵਿੱਚ ਬੜ੍ਹਤ ਹਾਸਲ ਬਣਾ ਲਈ ਸੀ ਪਰ ਚੈੱਕ ਗਣਰਾਜ ਨੇ ਵਾਰ-ਵਾਰ ਵਾਪਸੀ ਕਰਦਿਆਂ ਮੈਚ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਤੀਸਰੇ ਅਤੇ ਆਖਰੀ ਨਿਰਣਾਇਕ ਪਲਾਂ ਦੌਰਾਨ ਮੈਕਕੈਂਜ਼ੀ ਦੇ ਗੋਲ ਨੇ ਕੈਨੇਡਾ ਨੂੰ ਫਿਰ ਤੋਂ ਅੱਗੇ ਕਰ ਦਿੱਤਾ, ਜਿਸ ਤੋਂ ਬਾਅਦ ਟੀਮ ਨੇ ਆਪਣੀ ਲੀਡ ਬਰਕਰਾਰ ਰੱਖਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।


author

Shubam Kumar

Content Editor

Related News