ਕੈਨੇਡਾ ਦੇ ਰੀਸ ਹਾਊਡਨ ਨੇ ਸਕੀ ਕ੍ਰਾਸ ਵਰਲਡ ਕੱਪ ''ਚ ਸੋਨ ਤਮਗਾ ਜਿੱਤਿਆ

Saturday, Dec 20, 2025 - 09:42 PM (IST)

ਕੈਨੇਡਾ ਦੇ ਰੀਸ ਹਾਊਡਨ ਨੇ ਸਕੀ ਕ੍ਰਾਸ ਵਰਲਡ ਕੱਪ ''ਚ ਸੋਨ ਤਮਗਾ ਜਿੱਤਿਆ

ਵੈਨਕੂਵਰ,(ਮਲਕੀਤ ਸਿੰਘ) : ਕੈਨੇਡਾ ਦੇ ਸਕੀ ਕ੍ਰਾਸ ਖਿਡਾਰੀ ਰੀਸ ਹਾਊਡਨ ਨੇ ਇਟਲੀ ਦੇ ਇਨਿਖਨ ਸ਼ਹਿਰ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਦੌਰਾਨ ਸੋਨ ਤਮਗਾ ਜਿੱਤ ਕੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਿਆ ਹੈ। ਇਹ ਹਾਊਡਨ ਦਾ ਵਰਲਡ ਕੱਪ ਸਰਕਿਟ ’ਤੇ ਲਗਾਤਾਰ ਦੂਜਾ ਸੋਨ ਤਮਗਾ ਹੈ।
ਬਟਿਸ਼ ਕੋਲੰਬੀਆ ਨਾਲ ਸੰਬੰਧਿਤ ਹਾਊਡਨ ਲਈ ਇਹ ਜਿੱਤ ਉਸਦੇ ਕਰੀਅਰ ਦਾ 20ਵਾਂ ਸੋਨ ਤਮਗਾ ਸਾਬਤ ਹੋਈ, ਜਿਸ ਨਾਲ ਉਸਨੇ ਕੈਨੇਡਾ ਦੇ ਸਫਲਤਮ ਸਕੀ ਕ੍ਰਾਸ ਖਿਡਾਰੀਆਂ ਵਿੱਚ ਆਪਣੀ ਪੱਕੀ ਪਛਾਣ ਹੋਰ ਮਜ਼ਬੂਤ ਕੀਤੀ ਹੈ। ਖੇਡ ਮਾਹਿਰਾਂ ਅਨੁਸਾਰ ਹਾਊਡਨ ਦੀ ਇਹ ਲਗਾਤਾਰ ਕਾਮਯਾਬੀ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਕੈਨੇਡਾ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰਨ 'ਚ ਸਹਾਈ ਹੋਵੇਗੀ ।


author

Shubam Kumar

Content Editor

Related News