ਅਮਰੀਕਾ : 14ਵੀਂ ਮੰਜ਼ਲ ਤੋਂ ਟੁੱਟ ਕੇ ਡਿੱਗੀਆਂ ਪੌੜੀਆਂ, ਮਚੀ ਹਫੜਾ ਦਫੜੀ (ਤਸਵੀਰਾਂ)

Tuesday, Oct 06, 2020 - 12:03 PM (IST)

ਅਮਰੀਕਾ : 14ਵੀਂ ਮੰਜ਼ਲ ਤੋਂ ਟੁੱਟ ਕੇ ਡਿੱਗੀਆਂ ਪੌੜੀਆਂ, ਮਚੀ ਹਫੜਾ ਦਫੜੀ (ਤਸਵੀਰਾਂ)

ਹਾਸਟਨ- ਦੱਖਣੀ ਅਮਰੀਕਾ ਵਿਚ ਅਚਾਨਕ ਇਕ ਬਹੁ ਮੰਜ਼ਲਾਂ ਇਮਾਰਤ ਤੋਂ ਸਟੇਅਰਵੈੱਲ ਭਾਵ ਪੌੜੀਆਂ ਟੁੱਟ ਕੇ ਪਹਿਲੀ ਮੰਜ਼ਲ 'ਤੇ ਡਿੱਗ ਗਈਆਂ, ਜਿਸ ਨੂੰ ਦੇਖ ਕੇ ਲੋਕਾਂ ਵਿਚ ਹਫੜਾ ਦਫੜੀ ਮਚ ਗਈ । ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।  

PunjabKesari

ਰਿਪੋਰਟਾਂ ਮੁਤਾਬਕ ਹਾਸਟਨ ਸ਼ਹਿਰ ਵਿਚ ਇਕ ਇਮਾਰਤ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਪੌੜੀਆਂ ਡਿੱਗਣ ਨਾਲ ਇਹ ਹਾਦਸਾ ਵਾਪਰਿਆ। ਹਾਸਟਨ ਦੇ ਫਾਇਰ ਫਾਈਟਰ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ 13ਵੀਂ ਤੇ 14ਵੀਂ ਮੰਜ਼ਲ ਤੋਂ ਟੁੱਟ ਕੇ ਪੌੜੀਆਂ ਪਹਿਲੀ ਮੰਜ਼ਲ 'ਤੇ ਡਿੱਗ ਗਈ। 

ਫਾਇਰ ਫਾਈਟਰਜ਼ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚ ਵਧੇਰੇ ਮਜ਼ਦੂਰ ਸਨ, ਜੋ ਮੁਰੰਮਤ ਕਰ ਰਹੇ ਸਨ। 

PunjabKesari

ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਕੁਝ ਡਿਗਣ ਦੀ ਆਵਾਜ਼ ਸੁਣੀ ਤੇ ਜਦ ਦੇਖਿਆ ਤਾਂ ਇਹ ਹਾਦਸਾ ਵਾਪਰਿਆ ਸੀ। ਫਿਲਹਾਲ ਲੋਕਾਂ ਨੂੰ ਇਸ ਇਲਾਕੇ ਵਿਚ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। 


author

Lalita Mam

Content Editor

Related News