ਬਰਸੀ ਨੂੰ ਸਮਰਪਿਤ ਸਮਾਗਮ 16,17,18 ਜੂਨ ਨੂੰ

Friday, Jun 09, 2017 - 04:28 PM (IST)

ਬਰਸੀ ਨੂੰ ਸਮਰਪਿਤ ਸਮਾਗਮ 16,17,18 ਜੂਨ ਨੂੰ

ਰੋਮ (ਕੈਂਥ)— ਗੁਰਦੁਆਰਾ ਸਿੰਘ ਸਭਾ ਫਲੈਰੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਿਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਸਾਲਾਨਾ ਬਰਸੀ 16,17,18 ਜੂਨ ਨੂੰ ਮਨਾਈ ਜਾ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਮੁੱਖ ਸੇਵਾਦਾਰ ਡਾ. ਦਲਬੀਰ ਸਿੰਘ ਸੰਤੋਖਪੁਰਾ, ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ, ਕੁਲਵਿੰਦਰ ਸਿੰਘ ਬਰੇਸ਼ੀਆ ਪ੍ਰਧਾਨ ਇਟਲੀ ਗਤਕਾ ਫੈਡਰੇਸ਼ਨ, ਪ੍ਰੈਸ ਸਕੱਤਰ ਪਰਮਜੀਤ ਸਿੰਘ ਕਰੇਮੋਨਾ ਨੇ ਦੱਸਿਆ ਕਿ 16 ਜੂਨ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 18 ਜੂਨ ਨੂੰ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਦੀਵਾਨਾਂ 'ਚ ਭਾਈ ਸਤਿੰਦਰਬੀਰ ਸਿੰਘ ਜੀ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਢਾਡੀ ਜੱਥਾ ਭਾਈ ਜਤਿੰਦਰ ਸਿੰਘ ਨੂਰਪੁਰੀ, ਸੰਤ ਬਾਬਾ ਗੁਲਜ਼ਾਰ ਸਿੰਘ ਨਾਨਕਸਰ ਵਾਲਿਆਂ ਤੋਂ ਇਲਾਵਾ ਇਟਲੀ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥੇ ਪੁੱਜ ਰਹੇ ਹਨ, ਜੋ 16 ਤੇ 17 ਜੂਨ ਨੂੰ ਸ਼ਾਮ ਰਹਿਰਾਸ ਉਪਰੰਤ ਅਤੇ 18 ਜੂਨ ਨੂੰ ਸਵੇਰ ਦੇ ਦੀਵਾਨਾ 'ਚ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨਗੇ। 17 ਜੂਨ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਅਤੇ 17 ਜੂਨ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਮੁੱਖ ਸੇਵਾਦਾਰ ਡਾ. ਦਲਬੀਰ ਸਿੰਘ ਸੰਤੋਖਪੁਰਾ, ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ, ਮਨਜੀਤ ਸਿੰਘ ਬੇਗੋਵਾਲ, ਕੁਲਵਿੰਦਰ ਸਿੰਘ ਬਰੇਸ਼ੀਆ, ਤਾਰ ਸਿੰਘ ਕਰੰਟ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਕਰੇਮੋਨਾ, ਸੁਰਿੰਦਰਜੀਤ ਸਿੰਘ ਪੰਡੋਰੀ, ਸਵਰਨ ਸਿੰਘ ਲਾਲੋਵਾਲ, ਮਹਿੰਦਰ ਸਿੰਘ ਮਾਜਰਾ, ਸ਼ਰਨਜੀਤ ਸਿੰਘ ਠਾਕਰੀ, ਬਲਵਿੰਦਰ ਸਿੰਘ ਚੀਕਾ, ਸੁਖਵਿੰਦਰ ਸਿੰਘ ਸਲੇਮਪੁਰ, ਬਲਵੀਰ ਸਿੰਘ, ਗੁਰਦੇਵ ਸਿੰਘ, ਮਸਤਾਨ ਸਿੰਘ, ਜਰਨੈਲ ਸਿੰਘ, ਬਲਕਾਰ ਸਿੰਘ ਘੋੜੇਸ਼ਾਹਵਾਨ, ਲਾਡੀ ਬਹਿਰਗਾਮੋ, ਲਖਵਿੰਦਰ ਸਿੰਘ ਘੋੜੇਚੱਕ, ਜਸਵੀਰ ਸਿੰਘ ਬੈਰਗਾਮੋ, ਮਨੋਹਰ ਸਿੰਘ, ਜੱਜੀ ਚੀਕਾ, ਮਨੋਹਰ ਸਿੰਘ ਅਤੇ ਲੰਗਰ ਦੇ ਸਮੂਹ ਸੇਵਾਦਾਰਾਂ ਵੱਲੋ ਇਟਲੀ ਅਤੇ ਯੂਰੋਪ ਦੀਆ ਸਮੂਹ ਸੰਗਤਾ ਨੂੰ ਹੁਮ ਹੁਮਾ ਕੇ ਗੁਰਦੁਆਰਾ ਸਾਹਿਬ ਪਹੁਚੰਣ ਦੀ ਅਪੀਲ ਕੀਤੀ ਜਾਂਦੀ ਹੈ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੰਟ ਵਰਤਾਏ ਜਾਣਗੇ।


Related News