ਤੁਰਕੀ ਤੇ ਕੁਰਦਾਂ ਦੀ ਲੜਾਈ ਵਿਚਾਲੇ ਸੀਰੀਆਈ ਕੈਂਪਾਂ ''ਚੋਂ ਭੱਜੇ ਅੱਤਵਾਦੀਆਂ ਦੇ ਰਿਸ਼ਤੇਦਾਰ

Sunday, Oct 13, 2019 - 11:00 PM (IST)

ਤੁਰਕੀ ਤੇ ਕੁਰਦਾਂ ਦੀ ਲੜਾਈ ਵਿਚਾਲੇ ਸੀਰੀਆਈ ਕੈਂਪਾਂ ''ਚੋਂ ਭੱਜੇ ਅੱਤਵਾਦੀਆਂ ਦੇ ਰਿਸ਼ਤੇਦਾਰ

ਕਾਮਿਸ਼ਲੀ - ਕੁਰਦਿਸ਼ ਅਧਿਕਾਰੀਆਂ ਨੇ ਐਤਵਾਰ ਨੂੰ ਆਖਿਆ ਕਿ ਉੱਤਰੀ ਸੀਰੀਆ ਦੇ ਬੇਘਰਾਂ ਦੇ ਕੈਂਪਾਂ 'ਚੋਂ ਵਿਦੇਸ਼ੀ ਅੱਤਵਾਦੀਆਂ ਦੇ ਸੈਂਕੜੇ ਰਿਸ਼ਤੇਦਾਰ ਫਰਾਰ ਹੋ ਗਏ ਹਨ। ਤੁਰਕੀ ਦੇ ਹਮਲੇ ਤੋਂ ਬਾਅਦ ਫਰਾਰ ਹੋਣ ਵਾਲਿਆਂ ਦਾ ਅੰਕੜਾ ਵਧ ਕੇ 1 ਲੱਖ 30 ਹਜ਼ਾਰ ਤੱਕ ਪਹੁੰਚ ਗਿਆ ਹੈ। ਦੋਹਾਂ ਪੱਖਾਂ ਵਿਚਾਲੇ ਝੱੜਪ 5ਵੇਂ ਦਿਨ ਵੀ ਜਾਰੀ ਰਿਹਾ ਜਿਸ ਦੇ ਚੱਲਦੇ ਦਰਜਨਾਂ ਨਾਗਰਿਕ ਅਤੇ ਲੜਾਕਿਆਂ ਦੀ ਮੌਤ ਹੋ ਗਈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ।

ਕੁਰਦਿਸ਼ ਅਧਿਕਾਰੀਆਂ ਅਤੇ ਵਿਦੇਸ਼ੀ ਤਾਕਤਾਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਇਨਾਂ ਹਮਲਿਆਂ ਨਾਲ ਇਸਲਾਮਕ ਸਟੇਟ ਸਮੂਹ (ਆਈ. ਐੱਸ.) ਖਿਲਾਫ ਜੰਗ ਕਮਜ਼ੋਰ ਹੋ ਸਕਦੀ ਹੈ ਅਤੇ ਅੱਤਵਾਦੀਆਂ ਨੂੰ ਕੈਦ 'ਚੋਂ ਫਰਾਰ ਹੋਣ ਦਾ ਮੌਕਾ ਮਿਲੇਗਾ। ਉੱਤਰੀ ਸੀਰੀਆ 'ਚ ਕੁਰਦਿਸ਼ ਪ੍ਰਸ਼ਾਸਨ ਨੇ ਕਿਹਾ ਕਿ ਬੇਘਰਾਂ ਲਈ ਬਣਾਏ ਗਏ ਕੈਂਪਾਂ ਨੇੜੇ ਤੁਰਕੀ ਦੀ ਬੰਬਮਾਰੀ 'ਚ ਆਈ. ਐੱਸ. ਅੱਤਵਾਦੀਆਂ ਕਰੀਬ 800 ਰਿਸ਼ਤੇਦਾਰ ਭੱਜ ਗਏ। ਕੁਰਦਾਂ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸੇਜ਼ (ਐੱਸ. ਡੀ. ਐੱਫ.) ਖਿਲਾਫ ਤੁਰਕੀ ਦੇ ਬੁੱਧਵਾਰ ਨੂੰ ਹਮਲੇ ਸ਼ੁਰੂ ਕਰ ਦਿੱਤੇ ਹਨ। ਤੁਰਕੀ ਮੰਨਦਾ ਹੈ ਕਿ ਉਸ ਦੇ ਦੇਸ਼ ਦੇ ਵਿਧ੍ਰੋਹੀਆਂ ਨਾਲ ਐੱਸ. ਡੀ. ਐੱਫ. ਦੇ ਸਬੰਧ ਹਨ।


author

Khushdeep Jassi

Content Editor

Related News