ਸਵੀਡਨ ’ਚ ਹੋਈ ਹਿੰਸਾ ਪਿੱਛੇ ਸ਼ਰਣਾਰਥੀਆਂ ਦਾ ਹੱਥ, ਕੱਟੜਪੰਥੀ ਸੋਚ ਕਾਰਨ ਦਿੱਲੀ ’ਚ ਵੀ ਹੋਏ ਸਨ ਦੰਗੇ

Monday, Sep 07, 2020 - 09:31 AM (IST)

ਸਵੀਡਨ ’ਚ ਹੋਈ ਹਿੰਸਾ ਪਿੱਛੇ ਸ਼ਰਣਾਰਥੀਆਂ ਦਾ ਹੱਥ, ਕੱਟੜਪੰਥੀ ਸੋਚ ਕਾਰਨ ਦਿੱਲੀ ’ਚ ਵੀ ਹੋਏ ਸਨ ਦੰਗੇ

ਸਟਾਕਹੋਮ, (ਵਿਸ਼ੇਸ਼)-ਯੂਰਪ ਦੇ ਸਭ ਤੋਂ ਸ਼ਾਂਤ ਦੇਸ਼ਾਂ ’ਚ ਸ਼ੁਮਾਰ ਸਵੀਡਨ ’ਚ ਹਾਲ ਹੀ ’ਚ ਧਾਰਮਿਕ ਗ੍ਰੰਥ ਨੂੰ ਸਾੜਣ ਨੂੰ ਲੈ ਕੇ ਹੋਈ ਹਿੰਸਾ ਪਿੱਛੇ ਸ਼ਰਣਾਰਥੀਆਂ ਦਾ ਹੱਥ ਹੈ । ਇਸ ਤੋਂ ਪਹਿਲਾਂ ਇਸ ਕੱਟੜਪੰਥੀ ਸੋਚ ਕਾਰਣ ਫਰਵਰੀ ’ਚ ਦਿੱਲੀ ਅਤੇ ਅਗਸਤ ’ਚ ਬੇਂਗਲੁਰੂ ’ਚ ਦੰਗੇ ਹੋਏ ਸਨ । ਇਹ ਖੁਲਾਸਾ ਇੱਕ ਟੀ. ਵੀ. ਚੈਨਲ ਨੇ ਆਪਣੀ ਰਿਪੋਰਟ ’ਚ ਕੀਤਾ ਹੈ ।

ਧਿਆਨਯੋਗ ਹੈ ਕਿ ਸੀਰੀਆ ਅਤੇ ਇਰਾਕ ਵਰਗੇ ਖਾੜੀ ਦੇਸ਼ਾਂ ਦੇ ਲੋਕਾਂ ਨੇ ਹਿੰਸਾ ਕਾਰਨ ਵੱਡੀ ਗਿਣਤੀ ’ਚ ਯੂਰਪ ’ਚ ਸ਼ਰਨ ਲਈ ਸੀ । ਸਵੀਡਨ ਤੋਂ ਇਲਾਵਾ ਡੈੱਨਮਾਰਕ, ਨਾਰਵੇ , ਫਿਨਲੈਂਡ ਨੇ ਵੀ ਮਨੁੱਖਤਾ ਦੇ ਆਧਾਰ ’ਤੇ ਸ਼ਰਨ ਦਿੱਤੀ ਸੀ । ਇਨ੍ਹਾਂ ਦੇਸ਼ਾਂ ਨੂੰ ਨਾਰਡਿਕ ਦੇਸ਼ ਵੀ ਕਿਹਾ ਜਾਂਦਾ ਹੈ । ਇਨ੍ਹਾਂ ਦੇਸ਼ਾਂ ’ਚ ਪਹਿਲਾਂ ਅਪਰਾਧ ਨਾਂਹ ਦੇ ਬਰਾਬਰ ਸਨ ਪਰ ਜਦੋਂ ਤੋਂ ਸ਼ਰਨਾਰਥੀ ਆਏ ਹਨ ਉਦੋਂ ਤੋਂ ਉੱਥੇ ਜਬਰ-ਜ਼ਨਾਹ ਹੋ ਰਹੇ ਹਨ, ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਕਤਲ ਹੋ ਰਹੇ ਹਨ । ਸਵੀਡਨ ਆਜ਼ਾਦ ਸੋਚ ਵਾਲਾ ਦੇਸ਼ ਹੈ । ‘ਫਰੀਡਮ ਆਫ ਸਪੀਚ’ ’ਚ ਸਵੀਡਨ ਨੂੰ ਦੁਨੀਆ ’ਚ ਚੌਥਾ ਸਥਾਨ ਪ੍ਰਾਪਤ ਹੈ ਪਰ ਮੁਸਲਮਾਨ ਆਬਾਦੀ ਵਧਣ ਤੋਂ ਬਾਅਦ ਉੱਥੋਂ ਦੀਆਂ ਸਰਕਾਰਾਂ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਲਈ ਮਜ਼ਬੂਰ ਹੋ ਗਈਆਂ ਹਨ । ਯੂਰਪ ਦੇ ਦੇਸ਼ਾਂ ’ਚ ਹਿੰਸਾ ਦੀਆਂ ਘਟਨਾਵਾਂ ਪਿਛਲੇ ਕੁੱਝ ਸਾਲਾਂ ’ਚ ਵਧੀਆਂ ਹਨ, ਜਿਸ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਜਰਮਨੀ ਹੋਇਆ, ਕਿਉਂਕਿ ਜਰਮਨੀ ਨੇ ਸਭ ਤੋਂ ਜ਼ਿਆਦਾ ਸ਼ਰਣਾਰਥੀਆਂ ਨੂੰ ਆਪਣੇ ਇੱਥੇ ਵਸਾਇਆ ਹੈ। ਦੂਜੇ ਪਾਸੇ ਪੋਲੈਂਡ ’ਚ ਅੱਜ ਵੀ ਅਮਨ-ਸ਼ਾਂਤੀ ਹੈ। ਇੱਥੇ ਸ਼ਾਂਤੀ ਦੀ ਵਜ੍ਹਾ ਇਹ ਹੈ ਕਿ ਉਸ ਨੇ ਇੱਕ ਵੀ ਮੁਸਲਮਾਨ ਸ਼ਰਨਾਰਥੀ ਨੂੰ ਆਪਣੇ ਦੇਸ਼ ’ਚ ਸ਼ਰਨ ਨਹੀਂ ਦਿੱਤੀ।

‘ਜਕਾਤ’ ’ਚ ਮਿਲਣ ਵਾਲੇ ਪੈਸੇ ਦੀ ਦੁਰਵਰਤੋਂ

ਦਿੱਲੀ, ਬੇਂਗਲੁਰੂ ਅਤੇ ਸਵੀਡਨ ਵਰਗੀ ਹਿੰਸਾ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਅੰਜਾਮ ਦਿੱਤਾ ਗਿਆ । ਇਸ ਮਿਸ਼ਨ ਨੂੰ ਪੂਰਾ ਕਰਣ ਦਾ ਜ਼ਰੀਆ ‘ਜਕਾਤ’ ’ਚ ਮਿਲਣ ਵਾਲਾ ਪੈਸਾ ਹੈ, ਜਿਸ ਦੀ ਦੁਰਵਰਤੋਂ ਹੋ ਰਹੀ ਹੈ । ਜਕਾਤ ਯਾਨੀ ਮੁਸਲਮਾਨ ਭਾਈਚਾਰੇ ਵਲੋਂ ਦਾਨ ਦੇ ਰੂਪ ’ਚ ਦਿੱਤੀ ਗਈ ਉਹ ਰਕਮ ਜੋ ਜਰੂਰਤਮੰਦ ਮੁਸਲਮਾਨਾਂ ਲਈ ਇਹ ਸੋਚ ਕੇ ਦਿੱਤੀ ਜਾਂਦੀ ਹੈ ਕਿ ਇਸ ਨਾਲ ਉਨ੍ਹਾਂ ਦਾ ਭਲਾ ਹੋਵੇਗਾ ਪਰ ਇਹ ਪੈਸਾ ਉਨ੍ਹਾਂ ਕੱਟੜਪੰਥੀਆਂ ਦੇ ਹੱਥ ’ਚ ਪਹੁੰਚ ਰਿਹਾ ਹੈ ਜਿਸ ਦਾ ਚੈਰਿਟੀ, ਸਮਾਜ ਸੇਵਾ, ਦੁੱਖ-ਦਰਦ ਨਾਲ ਕੋਈ ਸਬੰਧ ਨਹੀਂ ਹੈ।

ਮੁਸਲਿਮ ਏਡ ਦੇ ਹਨ 3 ਵੱਡੇ ਸੰਗਠਨ

ਦੁਨੀਆਭਰ ’ਚ ਕਈ ਅਜਿਹੇ ਛੋਟੇ-ਵੱਡੇ ਸੰਗਠਨ ਹਨ, ਜੋ ਮੁਸਲਮਾਨਾਂ ਤੋਂ ਮਦਦ ਮੰਗਦੇ ਹਨ । ਉਨ੍ਹਾਂ ’ਚ ਸਭ ਤੋਂ ਵੱਡਾ ਸੰਗਠਨ ਹੈ ਮੁਸਲਿਮ ਏਡ। ਇਸ ਦੇ 3 ਵੱਡੇ ਸੰਗਠਨ ਮੁਸਲਿਮ ਏਡ ਇੰਡੀਆ, ਮੁਸਲਿਮ ਏਡ ਸਵੀਡਨ ਅਤੇ ਮੁਸਲਿਮ ਏਡ ਯੂ. ਕੇ. ਹਨ ਜੋ ਪੂਰੇ ਕਾਰਪੋਰੇਟ ਵਾਂਗ ਅੱਤਵਾਦ ਲਈ ਫੰਡਿੰਗ ਕਰਦੇ ਹਨ । ਮੁਸਲਿਮ ਏਡ ਸੰਗਠਨ ਦੇ 2 ਮੁੱਖ ਟਰੱਸਟੀ ਮਿਰਜ਼ਾ ਫਿਰੋਜ਼ ਬੇਗ ਅਤੇ ਮੁਹੰਮਦ ਜ਼ਫਰ ਹੁਸੈਨ ਕੁਰੈਸ਼ੀ ਹਨ । ਮਿਰਜ਼ਾ ਗਰੀਨ ਆਰਬਿਟ ਲਿ. ਨਾਮੀ ਇੱਕ ਕੰਪਨੀ ਚਲਾਉਂਦਾ ਹੈ ਜਿੱਥੇ ਮੁਸਲਿਮ ਏਡ ਇੰਡੀਆ ਵਲੋਂ ‘ਜਕਾਤ’ ਦਾ ਪੈਸਾ ਜਾਂਦਾ ਹੈ। ਉੱਥੇ ਹੀ ਕੁਰੈਸ਼ੀ ਜਕਾਤ ਫਾਊਂਡੇਸ਼ਨ ਆਫ ਇੰਡੀਆ, ਅਲ ਫੌਜ ਟਰੱਸਟ ਅਤੇ ਅਲ ਖੈਰ ਫਾਊਂਡੇਸ਼ਨ ਚਲਾਉਂਦਾ ਹੈ । ਉਨ੍ਹਾਂ ਦਾ ਇੱਕ ਇਕਰਾ ਟੀ. ਵੀ. ਨਾਂ ਨਾਲ ਕੱਟੜਪੰਥੀ ਤਕਰੀਰਾਂ ਦਾ ਚੈਨਲ ਵੀ ਹੈ । ਕੁਰੈਸ਼ੀ ਇਸਲਾਮਿਕ ਰਿਸਰਚ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਡਾਇਰੈਕਟਰ ਵੀ ਹਨ। ਇਹ ਉਹੀ ਸੰਸਥਾ ਹੈ, ਜਿਸ ’ਚ ਜਾਕਿਰ ਨਾਇਕ ਵੀ ਡਾਇਰੈਕਟਰ ਹੈ ।

ਜਾਕਿਰ ਨਾਇਕ ਇਸ ਸੰਸਥਾ ਦੀ ਯੂਨੀਵਰਸਲ ਬਰਾਡਕਾਸਟਿੰਗ ਕਾਰਪੋਰੇਸ਼ਨ ਲਿ. ਕੰਪਨੀ ਚਲਾਉਂਦਾ ਹੈ ਜਿਸ ਦੇ ਜਰੀਏ ਪੀਸ ਟੀ. ਵੀ. ਅਤੇ ਪੀਸ ਟੀ. ਵੀ. ਉਰਦੂ ਦਾ ਟੈਲੀਕਾਸਟ ਹੁੰਦਾ ਹੈ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਇਨ੍ਹਾਂ ਸਾਰੀਆਂ ਕੰਪਨੀਆਂ ਅਤੇ ਐੱਨ. ਜੀ. ਓ. ਦਾ ਬਿਜਨੈੱਸ ਐਡਰੈੱਸ ਯੂ. ਕੇ. ’ਚ ਇੱਕ ਹੀ ਜਗ੍ਹਾ 33 ਫਾਰੈਸਟ ਰੋਡ , ਬਰਮਿੰਘਮ, ਯੂਨਾਈਟਿਡ ਕਿੰਗਡਮ ਦਾ ਹੈ ।


author

Lalita Mam

Content Editor

Related News