ਟਾਂਡਾ ''ਚ ਵੱਖ-ਵੱਖ ਸੜਕ ਹਾਦਸਿਆਂ ਕਾਰਨ 4 ਲੋਕ ਜ਼ਖ਼ਮੀ

Tuesday, Oct 20, 2026 - 05:06 PM (IST)

ਟਾਂਡਾ ''ਚ ਵੱਖ-ਵੱਖ ਸੜਕ ਹਾਦਸਿਆਂ ਕਾਰਨ 4 ਲੋਕ ਜ਼ਖ਼ਮੀ

ਟਾਂਡਾ ਉੜਮੁੜ (ਪੰਡਿਤ, ਮੋਮੀ ,ਜਸਵਿੰਦਰ)- ਇਲਾਕੇ ਵਿਚ ਵਾਪਰੇ 3 ਵੱਖ ਵੱਖ ਸੜਕ ਹਾਦਸਿਆਂ ਕਾਰਨ 4 ਲੋਕ ਜਖਮੀ ਹੋਏ ਹਨ। ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੁੱਡਾ ਵਿਖੇ ਅੱਜ ਸਵੇਰੇ 9 ਵਜੇ ਦੇ ਕਰੀਬ ਇਕ ਕਾਰ ਬੇਕਾਬੂ ਹੋ ਕੇ ਰੇਲਿੰਗ ਨਾਲ ਜਾ ਟਕਰਾਈ । ਜਿਸ ਕਾਰਨ ਕਾਰ ਬੁਰੀ ਤਰਾਂ ਨੁਕਸਾਨੀ ਗਈ। ਕਾਰ ਵਿਚ ਸਵਾਰ ਅੰਕਿਤ ਸਿੰਘ ਅਤੇ ਉਸਦਾ ਪਿਤਾ ਹਰੀ ਕ੍ਰਿਸ਼ਨ ਪੁੱਤਰ ਪੂਰਨ ਚੰਦ ਵਾਸੀ ਅੰਬਾਲਾ ਜਖਮੀ ਹੋ ਗਏ। ਸੂਚਨਾ ਮਿਲਣ TE ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਅਤੇ ਰੁਚਿਕਾ ਡਡਵਾਲ ਨੇ ਮਦਦ ਕਰਕੇ ਜਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ ਅਤੇ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਵਾਹਨ ਸੜਕ ਤੋਂ ਹਟਾ ਕੇ ਰੋਡ ਕਲੀਅਰ ਕਰਵਾਇਆ।

ਇਸੇ ਤਰਾਂ ਟਾਂਡਾ ਮਿਆਣੀ ਰੋਡ ਤੇ ਪਿੰਡ ਸਹਿਬਾਜ਼ਪੁਰ ਨਜ਼ਦੀਕ ਕਾਰ ਅਤੇ ਟਰੈਕਟਰ ਦੀ ਟੱਕਰ ਕਾਰਨ ਕਾਰ ਬੁਰੀ ਤਰਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਜਖਮੀ ਹੋ ਗਿਆ । ਜਿਸ ਨੂੰ ਸਰਕਾਰੀ ਹਸਪਤਾਲ ਵਿਚ ਮੁੱਢਲੀ ਮੈਡੀਕਲ ਮਦਦ ਦਿੱਤੀ ਗਈ ਹੈ। ਬੀਤੀ ਰਾਤ ਟਰੱਕ ਯੂਨੀਅਨ ਨਜਦੀਕ ਹਾਈਵੇ ਦੇ  ਸਰਵਿਸ ਰੋਡ  ਤੇ ਅਣਪਛਾਤੇ ਵਾਹਨ ਦੀ ਲਪੇਟ ਵਿਚ   ਆਉਣ ਕਾਰਨ ਮੋਟਰਸਾਈਕਲ ਸਵਾਰ   ਸੰਤੋਖ ਸਿੰਘ ਪੁੱਤਰ ਉਧੀ ਰਾਮ ਵਾਸੀ ਪਿੰਡ ਜੌਹਲ ਜਖਮੀ ਹੋ ਗਿਆ ਵਾਪਸ ਜਾ ਰਿਹਾ ਸੀ ਕਿ ਟਰੱਕ ਯੂਨੀਅਨ ਨਜ਼ਦੀਕ ਅਣਪਛਾਤੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਟਾਂਡਾ ਦੇ ਵੇਵਜ   ਹਸਪਤਾਲ ਵਿਚ  ਦਾਖਲ ਕਰਵਾਇਆ ਗਿਆ ਹੈ। 


author

Anmol Tagra

Content Editor

Related News