ਕਾਬੁਲ 'ਚ ਬੰਬ ਧਮਾਕਾ, ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਦੀ ਮੌਤ
Wednesday, Dec 11, 2024 - 05:48 PM (IST)
ਇਸਲਾਮਾਬਾਦ (ਏਪੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਨੂੰ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਵਿਚ ਤਾਲਿਬਾਨ ਸਰਕਾਰ ਵਿਚ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਲਹਿੰਦੇ ਪੰਜਾਬ 'ਚ ਗੰਭੀਰ ਗੈਸ ਸੰਕਟ, ਭੁੱਖ ਨਾਲ ਰੋਂਦੇ ਬੱਚੇ ਦੇਖ ਮਾਪੇ ਬੇਬਸ
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਮੰਤਰਾਲੇ ਦੇ ਅੰਦਰ ਹੋਇਆ ਅਤੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖਲੀਲ ਹੱਕਾਨੀ ਦੀ ਮੌਤ ਹੋ ਗਈ। ਹੱਕਾਨੀ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਬੰਬ ਧਮਾਕਿਆਂ ਵਿਚ ਮਰਨ ਵਾਲੇ ਚੋਟੀ ਦੇ ਅਧਿਕਾਰੀਆਂ ਵਿਚੋਂ ਇਕ ਸੀ। ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।