ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ''ਚ ਮੋਹਲੇਧਾਰ ਮੀਂਹ ਕਾਰਨ ਰੈੱਡ ਅਲਰਟ ਜਾਰੀ
Saturday, Oct 05, 2024 - 05:50 PM (IST)
ਰੋਮ (ਦਲਵੀਰ ਕੈਂਥ)- ਇਟਲੀ ਦਾ ਸੂਬਾ ਇਮਿਲੀਆ ਰੋਮਾਨਾ ਜਿਹੜਾ ਕਦੇ ਆਰਥਿਕਤਾ ਪੱਖੋਂ ਅਮੀਰ ਸਮਝਿਆ ਜਾਂਦਾ ਸੀ ਪਰ ਅੱਜ ਕੁਦਰਤੀ ਆਫਤ ਕਾਰਨ ਇੱਥੇ ਹਾਲਾਤ ਦਿਨੋ-ਦਿਨ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਕਿਉਂਕਿ ਖਰਾਬ ਮੌਸਮ,ਤੇਜ਼ ਹਵਾਵਾਂ,ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕਈ ਇਲਾਕਿਆਂ ਵਿੱਚ ਸਕੂਲ,ਟਰੇਨ ਸੇਵਾਵਾਂ ਤੇ ਬਿਜਲੀ ਸਪਲਾਈ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਸੂਬੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: US ਦੇ ਕਈ ਹਿੱਸਿਆਂ 'ਚ ਹੀਟ ਵੇਵ ਨੇ ਤੋੜੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ
ਸੂਬੇ ਦੇ ਜਿਹੜੇ ਇਲਾਕੇ ਮੀਂਹ ਦੇ ਪਾਣੀ ਕਾਰਨ ਵੱਧ ਪ੍ਰਭਾਵਿਤ ਹਨ, ਉੱਥੋਂ ਦੇ ਵਾਸਨੀਕਾਂ ਨੂੰ ਪ੍ਰਸ਼ਾਸ਼ਨ ਨੇ ਸੁੱਰਖਿਅਤ ਥਾਵਾਂ 'ਤੇ ਜਾਣ ਦੀ ਚੇਤਾਵਨੀ ਦਿੱਤੀ ਹੋਈ ਹੈ, ਜਦੋਂ ਕਿ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਫਸੇ ਵੱਖ-ਵੱਖ ਇਲਾਕਿਆਂ ਤੋਂ 1000 ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਸ ਸੂਬੇ ਦੇ ਜ਼ਿਲ੍ਹਾ ਰਵੇਨਾ ਦੇ ਸ਼ਹਿਰ ਤਰਾਵਰਸਾਰਾ ਤੇ ਬਨੀਆਕਵਾਲੋ ਦੇ ਲੋਕਾਂ ਦਾ ਹੜ੍ਹ ਨੇ ਬੁਰਾ ਹਾਲ ਕੀਤਾ ਹੋਇਆ ਹੈ। ਜ਼ਿਲ੍ਹੇ ਦੀਆਂ ਸਾਰੀਆਂ ਨਦੀਆਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਕਈ ਨਦੀਆਂ ਜਿਵੇਂ ਲਮੋਨੇ ਤੇ ਸੇਨੀਓ ਦੇ ਕੰਡਿਆਂ ਨੂੰ ਮਜ਼ਬੂਤ ਕਰਨ ਵਿੱਚ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਖਰਾਬ ਮੌਸਮ ਨੇ ਸਿਰਫ ਇਮਿਲੀਆ ਰੋਮਾਨਾ ਸੂਬਾ ਹੀ ਨਹੀਂ ਸਗੋਂ ਵੇਨੇਤੋ,ਪੂਲੀਆ,ਕੈਲਾਬਰੀਆ,ਕੰਪਾਨੀਆ, ਫਰੀਓਲੀ ਵਿਨੇਸ਼ੀਆ ਜੂਲੀਆ,ਲਾਸੀਓ,ਮਾਰਕੇ,ਟੁਕਸਾਨਾ ਅਬਰੂਸੋ ਤੇ ਬਾਜੀਲੀਕਾਤਾ ਸੂਬਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਗੈਂਗਵਾਰ 'ਚ ਔਰਤਾਂ ਤੇ ਬੱਚਿਆਂ ਸਣੇ 70 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8