ਕੈਨੇਡਾ 'ਚ ਸ਼ਰਨਾਰਥੀ ਪੰਜਾਬੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ
Wednesday, Jul 10, 2024 - 12:24 PM (IST)
ਟੋਰਾਂਟੋ- ਕੈਨੇਡਾ ਅਤੇ ਅਮਰੀਕਾ ਦਹਾਕਿਆਂ ਤੋਂ ਭਾਰਤੀਆਂ ਅਤੇ ਖ਼ਾਸ ਕਰ ਕੇ ਪੰਜਾਬੀਆਂ ਦੇ ਪਸੰਦੀਦਾ ਦੇਸ਼ ਰਹੇ ਹਨ। ਪੰਜਾਬੀ ਇਨ੍ਹਾਂ ਦੇਸ਼ਾਂ ਵਿਚ ਦਾਖਲ ਹੋਣ ਲਈ ਆਪਣੀ ਜਾਨ ਤੱਕ ਜੋਖਮ ਵਿਚ ਪਾ ਲੈਂਦੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੋਂ ਲੋਕਾਂ ਨੂੰ ਕੈਨੇਡਾ ਭੇਜਣ ਲਈ ਸਥਾਨਕ ਏਜੰਟਾਂ ਨੇ ਹੁਣ ਇਕ ਨਵੀਂ ਕਾਢ ਕੱਢੀ ਹੈ ਜਿਸ ਨਾਲ ਬੀਤੇ ਮਹੀਨਿਆਂ ਤੋਂ ਉੱਥੇ ਸ਼ਰਨਾਰਥੀ ਬਣਨ ਵਾਲੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਅਤੇ ਪੰਜਾਬਣਾਂ ਦੀ ਗਿਣਤੀ ਕਾਫੀ ਵਧੀ ਹੈ।
ਏਜੰਟਾਂ ਵੱਲੋਂ ਨਕਲੀ ਸਪਾਂਸਰਸ਼ਿਪ, ਬੈਂਕ ਖਾਤੇ, ਕਾਰੋਬਾਰ, ਉੱਚਾ ਅਹੁਦਾ, ਨੌਕਰੀ, ਕੰਪਿਊਟਰ ਦੇ ਮਾਹਰ. ਐੱਮ.ਏ. ਤੱਕ ਦੀ ਸਿੱਖਆ ਦੇ ਮਨਘੜਤ ਡਿਪਲੋਮੇ ਆਦਿ ਦੇ ਦਸਤਾਵੇਜ਼ਾਂ ਨਾਲ ਕੈਨੇਡਾ ਦਾ ਵੀਜ਼ਾ ਲਗਵਾ ਕੇ ਉੱਥੇ ਸੀ.ਐੱਨ. ਟਾਵਰ, ਨਿਆਗਰਾ ਫਾਲਜ਼, ਚਿੜੀਆਘਰ, ਲਾਇਬ੍ਰੇਰੀ, ਪਾਰਕ ਅਤੇ ਸੈਲਾਨੀਆਂ ਲਈ ਖਿੱਚ ਦੀਆਂ ਹੋਰ ਕਈ ਨਾਮਵਰ ਥਾਵਾਂ ਦੇਖਣ ਦੇ ਟੂਰ ਪ੍ਰ੍ਰੋਗਰਾਮ ਬਣਾ ਕੇ ਪੰਜਾਬ, ਹਰਿਆਣਾ, ਗੁਜਰਾਤ, ਉਤਰਾਖੰਡ, ਯੂ.ਪੀ. ਬਿਹਾਰ, ਤਾਮਿਲਨਾਡੂ ਅਤੇ ਉੜੀਸਾ ਤੋਂ ਲੋਕ ਰਵਾਨਾ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਸੜਕ ਹਾਦਸੇ 'ਚ ਗੁਜਰਾਤੀ ਨੌਜਵਾਨ ਦੀ ਦਰਦਨਾਕ ਮੌਤ
ਇਹ ਵੀ ਕਿ ਕੈਨੇਡਾ ਦੇ ਵੀਜ਼ਾ ਦੀ ਅਰਜ਼ੀ ਨੂੰ ਮਜ਼ਬੂਤ ਬਣਾਉਣ ਲਈ ਵਿਅਕਤੀ ਦੇ ਪਾਸਪੋਰਟ 'ਤੇ ਹੋਰ ਕਈ ਦੇਸ਼ਾਂ ਦੇ ਨਕਲੀ ਵੀਜ਼ਾ ਸਟਿੱਕਰ ਅਤੇ ਉਨ੍ਹਾਂ ਦੇਸ਼ਾਂ ਵਿਚ ਗਏ ਹੋਣ ਦੀਆਂ ਨਕਲੀ ਮੋਹਰਾਂ ਲਗਾ ਕੇ ਦਰਸਾਇਆ ਜਾਂਦਾ ਹੈ ਬਿਨੈਕਾਰ ਬਹੁਤ ਘੁੰਮਿਆ-ਫਿਰਿਆ ਹੋਇਆ ਸੈਲਾਨੀ ਹੈ। ਜ਼ਮੀਨਾਂ ਤੱਕ ਵੇਚ ਕੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕੈਨੇਡਾ ਦੇ ਰਾਹ ਪਏ ਵਿਅਕਤੀਆਂ ਨੂੰ ਭਾਰਤ ਵਾਪਸ ਮੁੜਨਾ ਗਵਾਰਾ ਨਹੀਂ ਹੁੰਦਾ। ਇਹ ਵੀ ਕਿ ਨਕਲੀ ਸੈਲਾਨੀ ਬਣੇ ਵਿਅਕਤੀਆਂ ਵੱਲੋਂ ਆਪਣੇ ਦੇਸ਼ ਵਾਪਸ ਮੁੜਨ ਨਾਲੋਂ ਕੈਨੇਡਾ ਦੀ ਜੇਲ੍ਹ ਵਿਚ ਰਹਿਣ ਨੂੰ ਪਹਿਲ ਦਿੱਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।