ਰਾਸ਼ਟਰਪਤੀ ਅਰਦੌਣ ਦਾ ਦਾਅਵਾ, ਕੋਰੋਨਾ ਵੈਕਸੀਨ ਬਣਾਉਣ ਵਾਲਾ ਤੁਰਕੀ ਤੀਜਾ ਦੇਸ਼
Monday, Aug 10, 2020 - 06:29 PM (IST)

ਅੰਕਾਰਾ (ਬਿਊਰੋ): ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਅਰਦੌਣ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਵਿਕਸਿਤ ਕਰ ਲਈ ਗਈ ਹੈ। ਰਾਸ਼ਟਰਪਤੀ ਅਰਦੌਣ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਚੀਨ ਦੇ ਬਾਅਦ ਤੁਰਕੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।
ਟੂਬੀਟਾਕ ਐਕਸੀਲੈਂਸ ਸੈਂਟਰਸ ਦੇ ਉਦਘਾਟਨ ਸਮਾਰੋਹ ਵਿਚ ਅਰਦੌਣ ਨੇ ਕਿਹਾ ਕਿ ਕੋਰੋਨਾ ਦੇ ਖਿਲਾਫ਼ ਤੁਰਕੀ ਪਲੇਟਫਾਰਮ (ਵਿਗਿਆਨਿਕ ਅਤੇ ਤਕਨੀਕੀ ਅਨੁਸੰਧਾਨ ਪਰਿਸ਼ਦ ਵੱਲੋਂ ਸਥਾਪਿਤ) ਵਰਤਮਾਨ ਵਿਚ 8 ਵਿਭਿੰਨ ਵੈਕਸੀਨ ਅਤੇ 10 ਵਿਭਿੰਨ ਦਵਾਈ ਪ੍ਰਾਜੈਕਟਾਂ 'ਤੇ ਕੰਮ ਕਰ ਰਿਹਾ ਹੈ। ਰਾਜ, ਨਿੱਜੀ ਖੇਤਰਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਕਰਦੇ ਹੋਏ ਤੁਰਕੀ ਕੋਰੋਨਾਵਾਇਰਸ ਖਿਲਾਫ਼ ਟੀਕੇ ਅਤੇ ਦਵਾਈਆਂ ਵਿਕਸਿਤ ਕਰਨ ਵਿਚ ਮਹੱਤਵਪੂਰਨ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ 'ਚ ਫੁੱਟਿਆ ਜਵਾਲਾਮੁਖੀ, 30 ਕਿਲੋਮੀਟਰ ਦੂਰ ਪਹੁੰਚੀ ਸਵਾਹ (ਵੀਡੀਓ)
ਅਰਦੌਣ ਨੇ ਦੱਸਿਆ ਕਿ ਦੋ ਕੋਰੋਨਾ ਵੈਕਸੀਨਾਂ ਦਾ ਜਾਨਵਰਾਂ 'ਤੇ ਸਫਲਤਾਪੂਰਵਕ ਪਰੀਖਣ ਪੂਰਾ ਕਰ ਲਿਆ ਗਿਆ ਹੈ। ਉਹਨਾਂ ਵਿਚੋਂ ਇਕ ਵੈਕਸੀਨ ਨੂੰ ਇਨਸਾਨਾਂ 'ਤੇ ਪਰੀਖਣ ਦੇ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਤੁਰਕੀ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾਵਾਇਰਸ ਦੇ ਹੁਣ ਤੱਕ 239,622 ਮਾਮਲੇ ਸਾਹਮਣੇ ਆ ਚੁੱਕੇ ਹਨ। ਨਵੇਂ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਇੱਥੇ ਹੁਣ ਤੱਕ ਕੁੱਲ 5,829 ਲੋਕਾਂ ਦੀ ਮੌਤ ਹੋ ਚੁੱਕੀ ਹੈ।