ਆਸਟ੍ਰੇਲੀਆ ''ਚ ਕਾਰਵੈਨ ਨੂੰ ਲੱਗੀ ਅੱਗ

01/16/2018 3:08:38 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪਰਥ ਦੀ ਰਾਜਧਾਨੀ ਐਗਲਿਨਟਨ ਵਿਚ ਸੜਕ ਕਿਨਾਰੇ ਇਕ ਧਮਾਕਾ ਹੋਇਆ, ਜਿਸ ਕਾਰਨ ਉੱਥੇ ਖੜੀ ਇਕ ਕਾਰਵੈਨ ਨੂੰ ਅੱਗ ਲੱਗ ਗਈ। ਇਹ ਹਾਦਸਾ ਐਗਲਿਨਟਨ ਨੇੜੇ ਮਾਰਮੀਅਨ ਐਵੀਨਿਊ ਵਿਚ ਸ਼ਾਮ 5 ਵਜੇ ਵਾਪਰਿਆ। ਉੱਥੇ ਮੌਜੂਦ ਲੋਕਾਂ ਨੇ ਇਸ ਹਾਦਸੇ ਦਾ ਵੀਡੀਓ ਬਣਾਇਆ ਅਤੇ ਤਸਵੀਰਾਂ ਖਿੱਚੀਆਂ। ਇਹ ਹਾਦਸੇ ਬਾਰੇ ਤੁਰੰਤ ਫਾਇਰਫਾਇਟਰਜ਼ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮੁਤਾਬਕ ਫਾਇਰਫਾਇਟਰਜ਼ ਅਧਿਕਾਰੀਆਂ ਨੂੰ ਅੱਗ ਬੁਝਾਉਣ ਵਿਚ ਲੱਗਭਗ ਅੱਧੇ ਘੰਟੇ ਦਾ ਸਮਾਂ ਲੱਗਾ। ਉਦੋਂ ਤੱਕ ਕਾਰਵੈਨ ਦਾ 65,000 ਡਾਲਰ ਦਾ ਨੁਕਸਾਨ ਹੋ ਚੁੱਕਾ ਸੀ। ਅੱਗ ਲੱਗਣ ਦੇ ਕਾਰਨਾਂ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।


Related News