ਪ੍ਰੋਗਰੈਸਿਵ ਕੰਜ਼ਰਵੇਟਿਵ ''ਚ ਤਬਦੀਲੀ ਕਰਨ ਲਈ ਤਿਆਰ ਹੈ ਮਲਰੋਨੀ

Wednesday, Feb 07, 2018 - 05:23 AM (IST)

ਪ੍ਰੋਗਰੈਸਿਵ ਕੰਜ਼ਰਵੇਟਿਵ ''ਚ ਤਬਦੀਲੀ ਕਰਨ ਲਈ ਤਿਆਰ ਹੈ ਮਲਰੋਨੀ

ਓਨਟਾਰੀਓ - ਕੈਰੋਲੀਨ ਮਲਰੋਨੀ ਦਾ ਕਹਿਣਾ ਹੈ ਕਿ ਜੇ ਉਹ 10 ਮਾਰਚ ਨੂੰ ਹੋਣ ਵਾਲੀ ਪਾਰਟੀ ਆਗੂ ਦੀ ਚੋਣ ਜਿੱਤ ਜਾਂਦੀ ਹੈ ਤਾਂ ਬਾਅਦ 'ਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ 'ਚ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪਲੇਟਫਾਰਮ ਨੂੰ ਬਦਲਣ ਲਈ ਸਾਰੇ ਰਾਹ ਖੁੱਲ੍ਹੇ ਰੱਖੇਗੀ।
ਸੋਮਵਾਰ ਰਾਤ ਨੂੰ ਮਲਰੋਨੀ ਨੇ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਆਖਿਆ ਕਿ ਕਈ ਕੰਜ਼ਰਵੇਟਿਵ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟਰਿਕ ਬ੍ਰਾਊਨ ਵੱਲੋਂ ਨਵੰਬਰ 'ਚ ਲੋਕਾਂ ਨਾਲ ਕੀਤੇ ਵਾਅਦਿਆਂ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਹੋਰਨਾਂ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੀ ਹੈ। ਫੈਡਰਲ ਕੰਜ਼ਰਵੇਟਿਵ ਐੱਮ. ਪੀ ਲੀਜ਼ਾ ਰਾਇਤ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਲਰੋਨੀ ਨੇ ਆਖਿਆ ਕਿ ਉਹ ਅੱਜ ਤੋਂ ਜਿੰਨੇ ਵੱਧ ਤੋਂ ਵੱਧ ਮੈਂਬਰਾਂ ਨਾਲ ਗੱਲ ਕਰ ਸਕੇਗੀ ਉਹ ਕਰੇਗੀ ਅਤੇ ਪਤਾ ਲਾਵੇਗੀ ਕਿ ਉਹ ਕੀ ਸੋਚ ਰਹੇ ਹਨ।
ਬ੍ਰਾਊਨ ਵੱਲੋਂ ਕਾਰਬਨ ਟੈਕਸ ਬਦਲੀ ਕਰਨ ਅਤੇ ਕਲਾਈਮੇਟ ਚੇਂਜ ਨਾਲ ਪ੍ਰੀਮੀਅਰ ਕੈਥਲੀਨ ਵਿੰਨ ਦੇ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਪੁੱਛੇ ਜਾਣ 'ਤੇ ਮਲਰੋਨੀ ਨੇ ਆਖਿਆ ਕਿ ਕੰਜ਼ਰਵੇਟਿਵ ਹੋਣ ਨਾਤੇ ਉਨ੍ਹਾਂ ਨੂੰ ਟੈਕਸ ਪਸੰਦ ਨਹੀਂ ਹਨ। ਉਨ੍ਹਾਂ ਆਖਿਆ ਕਿ ਸਾਡੇ ਕੋਲ ਦੋ ਬਦਲ ਹਨ, ਇੱਕ ਤਾਂ ਫੈਡਰਲ ਸਰਕਾਰ ਕਾਰਬਨ ਟੈਕਸ ਆਮਦਨ ਕਮਾਵੇ ਅਤੇ ਜਾਂ ਫਿਰ ਓਨਟਾਰੀਓ ਇਨ੍ਹਾਂ 'ਤੇ ਕੰਟਰੋਲ ਕਰੇ। ਲੀਡਰਸ਼ਿਪ ਦੌੜ ਦੇ ਨਿਯਮਾਂ ਮੁਤਾਬਕ ਉਮੀਦਵਾਰਾਂ ਨੂੰ ਪਲੇਟਫਾਰਮ ਦੀ ਹਮਾਇਤ ਕਰਨੀ ਚਾਹੀਦੀ ਹੈ ਪਰ ਮਲਰੋਨੀ ਦੇ ਵਿਰੋਧੀ ਅਤੇ ਸਾਬਕਾ ਸਿਟੀ ਕਾਉਂਸਲਰ ਡੱਗ ਫੋਰਡ ਅਤੇ ਸਾਬਕਾ ਐੱਮ. ਪੀ. ਪੀ. ਕ੍ਰਿਸਟੀਨ ਐਲੀਅਟ ਦੋਵਾਂ ਨੇ ਕਾਰਬਨ ਟੈਕਸ ਦੇ ਵਿਰੋਧ 'ਚ ਬਿਆਨ ਦਿੱਤੇ। ਡੌਨ ਮਿੱਲਜ਼ ਵਿਖੇ ਮਲਰੋਨੀ ਵੱਲੋਂ ਕਰਵਾਏ ਇਸ ਈਵੈਂਟ 'ਚ 250 ਤੋਂ ਵੱਧ ਲੋਕ ਪਹੁੰਚੇ।


Related News