ਰਾਵਲਪਿੰਡੀ ਧਮਾਕਾ ਕੇਸ ''ਚ 20 ਵਾਰ ਫਾਂਸੀ ਦੀ ਸਜ਼ਾ ਪਾਉਣ ਵਾਲਾ ਬਰੀ

Friday, Oct 11, 2019 - 09:34 PM (IST)

ਰਾਵਲਪਿੰਡੀ ਧਮਾਕਾ ਕੇਸ ''ਚ 20 ਵਾਰ ਫਾਂਸੀ ਦੀ ਸਜ਼ਾ ਪਾਉਣ ਵਾਲਾ ਬਰੀ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਰਾਵਲਪਿੰਡੀ ਦੇ ਦਹਿਸ਼ਤਗਰਦ ਆਤਮਘਾਤੀ ਧਮਾਕਿਆਂ ਦੇ ਮਾਮਲੇ 'ਚ ਹਮਲਾਵਰ ਦੀ ਇਮਦਾਦ ਦੇ ਦੋਸ਼ 'ਚ 20 ਵਾਰ ਫਾਂਸੀ ਦੀ ਸਜਾ਼ ਪਾਉਣ ਵਾਲੇ ਮੁਲਜ਼ਮ ਉਮਰ ਅਦੀਲ ਖਾਨ ਦੀ ਲਾਹੌਰ ਹਾਈ ਕੋਰਟ ਦੇ ਫੈਸਲੇ ਵਿਰੁੱਧ ਦਾਇਰ ਫੌਜਦਾਰੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਕਮਜੋਰ ਇਸਤਗਾਸੇ ਅਤੇ ਗਵਾਈਆਂ ਦੀ ਘਾਟ ਕਾਰਨ ਮੁਲਜ਼ਮ ਨੂੰ ਸ਼ੱਕ ਦਾ ਫਾਇਦਾ ਦੇ ਕੇ ਬਰੀ ਕਰ ਦਿੱਤਾ।

ਚੀਫ ਜਸਟਿਸ ਨੇ ਆਪਣੇ ਫੈਸਲੇ 'ਚ ਕਿਹਾ ਕਿ 20 ਕੀਮਤੀ ਜਾਨਾਂ ਚਲੀਆਂ ਗਈਆਂ ਪਰ ਸਰਕਾਰ ਨੇ ਚੰਗੀ ਤਰ੍ਹਾਂ ਕੇਸ ਨਹੀਂ ਬਣਾਇਆ ਹੈ। ਅਸੀਂ ਅਲ੍ਹਾ ਸਾਹਮਣੇ ਜਵਾਬ ਦੇਣਾ ਹੈ ਇਨਸਾਫ ਕਰਨ ਦੀ ਸਹੁੰ ਖਾਦੀ ਹੋਈ ਹੈ। ਜੇਕਰ ਕਾਨੂੰਨ ਮੁਤਾਬਕ ਗਵਾਹੀਆਂ ਨਾ ਹੋਣ ਤਾਂ ਅਸੀਂ ਕੀ ਕਰ ਸਕਦੇ ਹਾਂ। ਫੈਸਲੇ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਮੁਲਜ਼ਮ ਦਾ ਕਿਸੇ ਮਾਮਲੇ 'ਚ ਸ਼ਾਮਲ ਹੋਣਾ ਸਾਬਤ ਕਰਨ ਲਈ ਕੁਝ ਤਾਂ ਗਵਾਹੀਆਂ ਹੋਣੀਆਂ ਚਾਹੀਦੀਆਂ ਹਨ। ਇੰਨੇ ਸੰਗੀਨ ਮਾਮਲੇ 'ਚ ਇੰਨੀਆਂ ਕਮਜ਼ੋਰ ਗਵਾਹੀਆਂ ਲਿਆਂਦੀਆਂ ਗਈਆਂ ਹਨ, ਜਦੋਂ ਕੋਈ ਅਜਿਹਾ ਦੁਖਾਂਤ ਹੁੰਦਾ ਹੈ ਤਾਂ ਤਕਲੀਫ ਹੁੰਦੀ ਹੈ ਪਰ ਸਾਨੂੰ ਵਾਰ-ਵਾਰ ਆਪਣੀ ਸਹੁੰ ਚੇਤੇ ਆਉਂਦੀ ਹੈ ਕਿ ਅਸੀਂ ਅਲ੍ਹਾ ਅੱਗੇ ਕਾਨੂੰਨ ਮੁਤਾਬਕ ਫੈਸਲਾ ਕੀਤਾ ਹੈ ਜਾਂ ਨਹੀਂ।

ਇਸ 'ਚ ਅੱਗੋਂ ਕਿਹਾ ਗਿਆ ਹੈ ਇਸਤਗਾਸਾ ਮੁਲਜ਼ਮ ਦਾ ਕਿਸੇ ਦਹਿਸ਼ਤਗਰਦ ਜਥੇਬੰਦੀ ਨਾਲ ਕੋਈ ਸੰਬੰਧ ਸਾਬਤ ਨਹੀਂ ਕਰ ਸਕਿਆ ਚੀਫ ਜਸਟਿਸ ਆਸਿਫ ਸਈਅਦ ਖਾਂ ਖੋਸਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਬੈਂਚ ਨੇ ਅੱਜ ਇਸਲਾਮਾਬਾਦ ਰਜਿਸਟਰੀ ਨਾਲ ਵੀਡੀਓ ਲਿੰਕ ਦੇ ਜ਼ਰੀਏ ਜੁੜ ਕੇ ਸੁਪਰੀਮ ਕੋਰਟ ਦੀ ਲਾਹੌਰ ਬ੍ਰਾਂਚ ਰਜਿਸਟਰੀ ਦੇ ਮਾਮਲੇ ਦੀ ਸੁਣਵਾਈ ਕੀਤੀ।


author

Sunny Mehra

Content Editor

Related News