ਰਾਸ਼ਿਦ ਖ਼ਾਨ ਦੀ ਅਫ਼ਗਾਨਿਸਤਾਨ ਲਈ ਦੁਨੀਆ ਦੇ ਨੇਤਾਵਾਂ ਤੋਂ ਅਪੀਲ, ਕਿਹਾ- ਸਾਨੂੰ ਇੰਝ ਛੱਡ ਕੇ ਨਾ ਜਾਓ

08/11/2021 11:28:13 AM

ਕਾਬੁਲ— ਸਟਾਰ ਆਲਰਾਊਂਡਰ ਰਾਸ਼ਿਦ ਖ਼ਾਨ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਅਪੀਲ ਕਰਦੇ ਹੋਏ ਵਿਸ਼ਵ ਦੇ ਨੇਤਾਵਾਂ ਨੂੰ ਕਿਹਾ ਕਿ ਵਧਦੀ ਹਿੰਸਾ ਵਿਚਾਲੇ ਉਹ ਉਨ੍ਹਾਂ ਦੇ ਦੇਸ਼ ਨੂੰ ‘ਹਫ਼ੜਾ-ਦਫ਼ੜੀ’ ਦੇ ਮਾਹੌਲ ਦੌਰਾਨ ਛੱਡ ਕੇ ਨਾ ਜਾਣ। ਰਾਸ਼ਿਦ ਨੇ ਟਵੀਟ ਕੀਤਾ ਕਿ ਪਿਆਰੇ ਵਿਸ਼ਵ ਦੇ ਨੇੇਤਾ! ਮੇਰਾ ਦੇਸ਼ ਅਰਾਜਕਤਾ ਦਾ ਸਾਹਮਣਾ ਕਰ ਰਿਹਾ ਹੈ, ਹਜ਼ਾਰਾਂ ਬੇਕਸੂਰ ਲੋਕ ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ, ਹਰੇਕ ਦਿਨ ਸ਼ਹੀਦ ਹੋ ਰਹੇ ਹਨ। ਘਰਾਂ ਤੇ ਸੰਪਤੀਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਹਜ਼ਾਰਾਂ ਪਰਿਵਾਰ ਵਿਸਥਾਪਤ ਹੋ ਗਏ ਹਨ। ਸਾਨੂੰ ਅਰਾਜਕਤਾ ’ਚ ਛੱਡ ਕੇ ਨਾ ਜਾਓ।
ਇਹ ਵੀ ਪੜ੍ਹੋ : ਲਾਸ ਏਂਜਲਸ ਓਲੰਪਿਕ 2028 ’ਚ ਉਤਰ ਸਕਦੇ ਹਨ ਕ੍ਰਿਕਟਰ, ICC ਨੇ ਸ਼ੁਰੂ ਕੀਤੀ ਤਿਆਰੀ

PunjabKesari

ਅਫ਼ਗਾਨੀਆਂ ਦੇ ਕਤਲ ਤੇ ਅਫਗਾਨਿਸਤਾਨ ਨੂੰ ਨਸ਼ਟ ਕਰਨਾ ਬੰਦ ਹੋਵੇ। ਅਸੀਂ ਅਮਨ ਚਾਹੁੰਦੇ ਹਾਂ। ਅਫ਼ਗਾਨਿਸਤਾਨ ’ਚ ਹਰ ਰੋਜ਼ ਹਾਲਾਤ ਬਦਤਰ ਹੋ ਰਹੇ ਹਨ। ਨਾਗਰਿਕਾਂ ਖ਼ਿਲਾਫ਼ ਹਮਲਿਆਂ ’ਚ ਹੇਲਮੰਦ, ਕੰਧਾਰ ਤੇ ਹੇਰਾਤ ਸੂਬਿਆਂ ’ਚ ਪਿਛਲੇ ਇਕ ਮਹੀਨੇ ’ਚ 1000 ਤੋਂ ਵੱਧ ਲੋਕਾਂ ਦਾ ਕਤਲ ਹੋ ਚੁੱਕਾ ਹੈ ਜਾਂ ਉਹ ਜ਼ਖ਼ਮੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਖਿਡਾਰੀਆਂ ਨੂੰ SGPC ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ

PunjabKesari

ਜ਼ਿਕਰਯੋਗ ਹੈ ਕਿ ਇਕ ਮਈ ਤੋਂ ਅਮਰੀਕਾ ਨੇ ਆਪਣੇ ਫ਼ੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਬੁਲਾਉਣਾ ਸ਼ੁਰੂ ਕ ਦਿੱਤਾ ਸੀ ਜਿਸ ਤੋਂ ਬਾਅਦ ਤੋਂ ਅਫ਼ਗਾਨਿਸਤਾਨ ’ਚ ਅੱਤਵਾਦੀ ਹਮਲੇ ਤੇਜ਼ ਹੋਏ ਹਨ। ਤਾਲਿਬਾਨ ਅਜੇ ਤਕ ਅਫ਼ਗਾਨਿਸਤਾਨ ਦੇ ਲਗਭਗ 400 ਜ਼ਿਲਿਆਂ ’ਚੋਂ ਅੱਧੇ ਤੋਂ ਜ਼ਿਆਦਾ ’ਤੇ ਕਬਜ਼ਾ ਕਰ ਚੁੱਕਾ ਹੈ। ਅਮਰੀਕਾ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਵਧੇਰੇ ਫ਼ੌਜੀਆਂ ਨੂੰ ਹਟਾ ਚੁੱਕਾ ਹੈ ਤੇ ਉਸ ਨੇ 31 ਅਗਸਤ ਤਕ ਆਪਣੇ ਸਾਰੇ ਫ਼ੌਜੀਆਂ ਨੂੰ ਹਟਾਉਣ ਦੀ ਯੋਜਨਾ ਬਣਾਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News