ਅਰਬਾਂ ਦੇ ਦੁਰਲੱਭ ਖਜ਼ਾਨੇ ਨੂੰ ਹੜੱਪਣ ਲਈ ਅਫਗਾਨਿਸਤਾਨ ਪਹੁੰਚੀਆਂ ਚੀਨੀ ਕੰਪਨੀਆਂ, ਸ਼ੁਰੂ ਕੀਤਾ ਕੰਮ

11/24/2021 2:35:08 PM

ਇੰਟਰਨੈਸ਼ਨਲ ਡੈਸਕ - ਚੀਨ ਨੇ ਹੁਣ ਅਫਗਾਨਿਸਤਾਨ 'ਚ ਲੁਕੇ ਖਰਬਾਂ ਰੁਪਏ ਦੇ ਦੁਰਲੱਭ ਖਜ਼ਾਨੇ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੀ ਧਰਤੀ ਦੇ ਹੇਠਾਂ ਲੁਕੀਆਂ ਖਰਬਾਂ ਰੁਪਏ ਦੀਆਂ ਦੁਰਲੱਭ ਧਾਤਾਂ ਨੂੰ ਬਾਹਰ ਕੱਢਣ ਅਤੇ ਇਸ ਦੇ ਉਤਪਾਦਨ ਨੂੰ ਲੈ ਕੇ ਕੀਤੀ ਖੋਜ ਲਈ ਚੀਨੀ ਕੰਪਨੀਆਂ ਨੇ ਉੱਥੇ ਪਹੁੰਚ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨੀ ਕੰਪਨੀਆਂ ਦੀ ਇਹ ਟੀਮ ਅਫਗਾਨਿਸਤਾਨ ਦੀ ਕੁੱਖ ਵਿੱਚ ਲੁੱਕੀ ਬੇਹੱਦ ਕੀਮਤੀ ਮੰਨੀ ਜਾਣ ਵਾਲੀ ਧਾਤੂ ਲਿਥੀਅਮ ਦੀ ਖੋਜ ਕਰਨ ਪਹੁੰਚੀ ਹੈ।

ਰਿਪੋਰਟ ਮੁਤਾਬਕ ਚੀਨੀ ਵਫਦ ਅਫਗਾਨਿਸਤਾਨ 'ਚ ਲਿਥੀਅਮ ਕੱਢਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਉਨ੍ਹਾਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ, ਜਿੱਥੇ ਲਿਥੀਅਮ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਲਿਥੀਅਮ ਨੂੰ ਬਹੁਤ ਦੁਰਲੱਭ ਧਾਤ ਕਿਹਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਿਸ ਕੋਲ ਲਿਥੀਅਮ ਹੋਵੇਗਾ, ਉਹ ਦੁਨੀਆ ਨੂੰ ਆਪਣੀਆਂ ਉਂਗਲਾਂ 'ਤੇ ਨੱਚਾਵੇਗਾ। ਚੀਨੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਕਈ ਚੀਨ ਦੀਆਂ ਕਈ ਕੰਪਨੀਆਂ ਨੇ ਅਫਗਾਨਿਸਤਾਨ ਤੋਂ ਦੁਰਲੱਭ ਧਾਤਾਂ ਨੂੰ ਕੱਢਣ 'ਚ ਦਿਲਚਸਪੀ ਦਿਖਾਈ ਹੈ ਪਰ ਗਲੋਬਲ ਟਾਈਮਜ਼ ਦੀ ਰਿਪੋਰਟ 'ਚ ਇਹ ਕਿਹਾ ਹੈ ਕਿ ਅਫਗਾਨਿਸਤਾਨ 'ਚ ਨੀਤੀ, ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।

ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੀਆਂ ਪੰਜ ਕੰਪਨੀਆਂ ਦੇ ਅਧਿਕਾਰੀਆਂ ਨੂੰ ਅਫਗਾਨਿਸਤਾਨ ਵਿੱਚ ਦੁਰਲੱਭ ਧਾਤਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਵੀਜ਼ਾ ਦਿੱਤਾ ਗਿਆ ਹੈ, ਜੋ ਇਸ ਸਮੇਂ ਅਫਗਾਨਿਸਤਾਨ ਵਿੱਚ ਸਥਿਤ ਹਨ ਜਿੱਥੇ ਲਿਥੀਅਮ ਪਾਏ ਜਾਣ ਦੀ ਸੰਭਾਵਨਾ ਹੈ। ਇਹ ਟੀਮ ਮੁੱਢਲੀ ਜਾਂਚ ਕਰੇਗੀ ਅਤੇ ਫਿਰ ਆਪਣੀ ਰਿਪੋਰਟ ਚੀਨ ਸਰਕਾਰ ਨੂੰ ਸੌਂਪੇਗੀ। ਇਸ ਟੀਮ ਦੇ ਨਿਰਦੇਸ਼ਕ ਯੂ ਮਿੰਗੁਈ ਨੇ ਕਿਹਾ ਕਿ "ਉਹ ਚਾਈਨਾਟਾਊਨ ਪਹੁੰਚ ਗਏ ਹਨ ਅਤੇ ਆਪਣੀ ਯੋਜਨਾ ਅਨੁਸਾਰ ਅਫਗਾਨਿਸਤਾਨ ਵਿੱਚ ਨਿਰੀਖਣ ਕਰ ਰਹੇ ਹਨ"। ਉਸਨੇ ਕਿਹਾ ਕਿ "ਚੀਨੀ ਕੰਪਨੀਆਂ ਅਫਗਾਨਿਸਤਾਨ ਵਿੱਚ ਵਪਾਰਕ ਮੌਕਿਆਂ ਦੀ ਖੋਜ ਕਰਨ ਵਿੱਚ ਮਦਦ ਕਰ ਰਹੀਆਂ ਹਨ"। ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ, "ਇਨ੍ਹਾਂ ਕੰਪਨੀ ਦੇ ਪ੍ਰਤੀਨਿਧਾਂ ਨੇ ਚੀਨੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਗਏ ਵਿਸ਼ੇਸ਼ ਵੀਜ਼ਿਆਂ ਦਾ ਪਹਿਲਾ ਬੈਚ ਪ੍ਰਾਪਤ ਕੀਤਾ ਹੈ"।

ਅਗਸਤ ਵਿੱਚ ਅਫਗਾਨਿਸਤਾਨ ਦੀ ਸੱਤਾ ਵਿੱਚ ਵਾਪਸੀ ਦੇ ਬਾਅਦ ਤਾਲਿਬਾਨ ਨੂੰ ਦੇਸ਼ ਚਲਾਉਣ ਲਈ ਪੈਸੇ ਦੀ ਲੋੜ ਹੈ। ਜਾਪਾਨੀ ਅਖ਼ਬਾਰ ਨਿੱਕੇਈ ਏਸ਼ੀਆ ਨੇ ਦਾਅਵਾ ਕੀਤਾ ਹੈ ਕਿ ਚੀਨ ਆਪਣੇ ਆਪ ਨੂੰ ਤਾਲਿਬਾਨ ਦਾ ਮੁੱਖ ਅੰਤਰਰਾਸ਼ਟਰੀ ਵਪਾਰਕ ਭਾਈਵਾਲ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਇਬਾਨ ਇਸ ਗੱਲ ਨੂੰ ਨਹੀਂ ਜਾਣਦਾ ਕਿ ਅਫਗਾਨਿਸਤਾਨ ਵਿੱਚ ਪੈਰ ਜਮਾਉਣ ਲਈ ਚੀਨ ਨਾਲੋਂ ਬਿਹਤਰ ਉਸ ਦਾ ਵਿਕਲਪ ਕੋਈ ਹੋਰ ਨਹੀਂ ਬਣ ਸਕਦਾ। ਰਿਪੋਰਟ ਮੁਤਾਬਕ ਅਫਗਾਨਿਸਤਾਨ 'ਚ ਇਕ ਟ੍ਰਿਲੀਅਨ ਤੋਂ 2 ਟ੍ਰਿਲੀਅਨ ਡਾਲਰ ਦੀ ਦੁਰਲੱਭ ਸਮੱਗਰੀ ਮੌਜੂਦ ਹੈ। ਖ਼ਾਸ ਕਰਕੇ ਅਫਗਾਨਿਸਤਾਨ ਵਿੱਚ ਲਿਥੀਅਮ ਦੇ ਵੱਡੇ ਭੰਡਾਰ ਛੁਪੇ ਹੋਏ ਹਨ।


rajwinder kaur

Content Editor

Related News