ਪਾਕਿਸਤਾਨ 'ਚ ਮਾਂ-ਬਾਪ ਲਗਾ ਰਹੇ ਧੀਆਂ ਦੀਆਂ ਕਬਰਾਂ 'ਤੇ ਤਾਲੇ, ਵਜ੍ਹਾ ਜਾਣ ਕੰਬ ਜਾਵੇਗੀ ਰੂਹ
Sunday, Apr 30, 2023 - 04:30 AM (IST)
 
            
            ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤੋਂ ਇਕ ਹੈਰਾਨੀਜਨਕ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜ਼ਿੰਦਾ ਤਾਂ ਦੂਰ, ਮਰਨ ਤੋਂ ਬਾਅਦ ਵੀ ਬੱਚੀਆਂ ਸੁਰੱਖਿਅਤ ਨਹੀਂ ਹਨ। ਦੇਸ਼ ਦੇ ਕਈ ਖੇਤਰਾਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਲੜਕੀਆਂ ਦੀਆਂ ਲਾਸ਼ਾਂ ਨੂੰ ਕਬਰਾਂ 'ਚੋਂ ਕੱਢ ਕੇ ਜਬਰ-ਜ਼ਨਾਹ ਕੀਤਾ ਗਿਆ ਸੀ। ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਮਾਪੇ ਆਪਣੀਆਂ ਬੱਚੀਆਂ ਦੀਆਂ ਲਾਸ਼ਾਂ ਨੂੰ ਬਚਾਉਣ ਲਈ ਕਬਰਾਂ 'ਤੇ ਕੰਡਿਆਲੀ ਤਾਰ ਲਗਾ ਰਹੇ ਹਨ ਤਾਂ ਜੋ ਕੋਈ ਲੜਕੀਆਂ ਦੀਆਂ ਕਬਰਾਂ ਨਾ ਪੁੱਟ ਸਕੇ।
ਇਹ ਵੀ ਪੜ੍ਹੋ : ਸੂਡਾਨ ਸੰਘਰਸ਼ 'ਚ ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ, 2000 ਤੋਂ ਵੱਧ ਜ਼ਖ਼ਮੀ
'ਡੇਲੀ ਟਾਈਮਜ਼' ਦੀ ਰਿਪੋਰਟ ਮੁਤਾਬਕ ਦੇਸ਼ 'ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਰਿਪੋਰਟ ਮੁਤਾਬਕ ਪਾਕਿਸਤਾਨ 'ਚ ਹਰ 2 ਘੰਟੇ ਵਿੱਚ ਇਕ ਔਰਤ ਦਾ ਰੇਪ ਹੁੰਦਾ ਹੈ। ਇਹ ਅਜਿਹੇ ਸਮਾਜ ਦੀ ਅਸਲੀਅਤ ਹੈ, ਜੋ ਆਪਣੇ ਪਰਿਵਾਰਕ ਕਦਰਾਂ-ਕੀਮਤਾਂ 'ਤੇ ਬਹੁਤ ਮਾਣ ਮਹਿਸੂਸ ਕਰਦਾ ਹੈ ਪਰ ਹੁਣ ਕੁੜੀਆਂ ਦੀਆਂ ਕਬਰਾਂ 'ਤੇ ਤਾਲੇ ਲਾਉਣ ਦਾ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਪੂਰੇ ਸਮਾਜ ਦਾ ਸਿਰ ਸ਼ਰਮ ਨਾਲ ਝੁਕਾਉਣ ਲਈ ਕਾਫੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਫਿਰ ਅਲਾਪਿਆ 'ਕਸ਼ਮੀਰ ਰਾਗ', ਭਾਰਤ ਨੂੰ ਦੇ ਰਿਹਾ ਗਿੱਦੜ ਭਬਕੀ

2011 'ਚ ਸਾਹਮਣੇ ਆਇਆ ਸੀ ਪਹਿਲਾ ਮਾਮਲਾ
2011 'ਚ ਨਿਜ਼ਾਮਾਬਾਦ ਵਿੱਚ ਨੈਕਰੋਫਿਲੀਆ (ਮ੍ਰਿਤਕ ਲੋਕਾਂ ਨਾਲ ਸੈਕਸ) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਕਬਰਾਂ ਦੀ ਰਾਖੀ ਕਰ ਰਹੇ ਰਿਜ਼ਵਾਨ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਨੇ 49 ਔਰਤਾਂ ਦੀਆਂ ਲਾਸ਼ਾਂ ਨਾਲ ਰੇਪ ਕੀਤਾ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ
ਮਨੁੱਖੀ ਅਧਿਕਾਰ ਕਮਿਸ਼ਨ ਦੀ ਇਕ ਰਿਪੋਰਟ 'ਚ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪਾਕਿਸਤਾਨ ਵਿੱਚ 40% ਤੋਂ ਵੱਧ ਔਰਤਾਂ ਕਿਸੇ ਨਾ ਕਿਸੇ ਸਮੇਂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਹਾਲਾਂਕਿ ਹੁਣ ਤੱਕ ਇਸ ਮਾਮਲੇ 'ਚ ਪਾਕਿਸਤਾਨ ਸਰਕਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜਬਰ-ਜ਼ਨਾਹ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਲੋਹੇ ਦੇ ਗੇਟ ਲਗਾ ਕੇ ਤਾਲਾ ਲਗਾ ਦਿੱਤਾ ਹੈ ਪਰ ਕਬਰਾਂ 'ਚ ਲਾਸ਼ਾਂ ਨਾਲ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            