‘ਮਲੇਸ਼ੀਆ ਗੋਲਡਨ ਗਲੋਬਲ ਐਵਾਰਡਸ’ ਦੀ ਜਿਊਰੀ ਦੇ ਮੁਖੀ ਹੋਣਗੇ ਰਾਜਕੁਮਾਰ ਹਿਰਾਨੀ
Tuesday, May 14, 2019 - 09:57 PM (IST)

ਲਾਸ ਏਂਜਲਸ (ਭਾਸ਼ਾ)–ਫਿਲਮਕਾਰ ਰਾਜਕੁਮਾਰ ਹਿਰਾਨੀ ਨੂੰ ‘ਮਲੇਸ਼ੀਆ ਗੋਲਡਨ ਗਲੋਬਲ ਐਵਾਰਡਸ’ ਦੀ ਜਿਊਰੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਮਲੇਸ਼ੀਆ ਕੌਮਾਂਤਰੀ ਫਿਲਮ ਉਤਸਵ (ਐੱਮ. ਆਈ. ਐੱਫ. ਫੈਸਟ) ਦਾ ਆਯੋਜਨ 20 ਜੁਲਾਈ ਨੂੰ ਕੀਤਾ ਜਾਵੇਗਾ। ਹਾਲੀਵੁੱਡ ਰਿਪੋਰਟਰ ਮੁਤਾਬਕ ਹਿਰਾਨੀ ਤੋਂ ਇਲਾਵਾ ਦੱਖਣ ਕੋਰੀਆਈ ਫੋਟੋਗ੍ਰਾਫਰ ਕਿਮ ਹੂੰਗ-ਕੂ ਅਦਾਕਾਰਾ ਸੋਸਲੀਆ ਯਿਪ ਅਤੇ ਨਿਰਦੇਸ਼ਕ ਜੋਕੋ ਅਨਵਰ ਅਤੇ ਹੋ ਯੁਹਾਂਗ ਵੀ ਜਿਊਰੀ ਦਾ ਹਿੱਸਾ ਹੋਣਗੇ। ਇਸ ਦਾ ਆਯੋਜਨ ਮਲੇਸ਼ੀਆ ਦੇ ਜੈਜੀ ਸਮੂਹ ਵਲੋਂ ਕੀਤਾ ਜਾਂਦਾ ਹੈ।