ਬਿਨਾਂ ਦੋਸ਼ ਦੇ 43 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋਏ ਵਿਅਕਤੀ ਲਈ 'ਦਾਨ' ਦੀ ਬਰਸਾਤ
Monday, Nov 29, 2021 - 06:18 PM (IST)
ਕੰਸਾਸ ਸਿਟੀ (ਭਾਸ਼ਾ): ਤੀਹਰੇ ਕਤਲਕਾਂਡ ਦੇ ਦੋਸ਼ੀ ਠਹਿਰਾਏ ਗਏ ਅਤੇ 43 ਸਾਲ ਦੀ ਕੈਦ ਦੀ ਸਜ਼ਾ ਕੱਟਣ ਵਾਲੇ ਵਿਅਕਤੀ ਲਈ 14 ਲੱਖ ਤੋਂ ਵੱਧ ਡਾਲਰ ਜੁਟਾਏ ਗਏ ਹਨ। ਦਰਅਸਲ, ਵਿਅਕਤੀ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਜੱਜ ਨੇ ਉਸਦੀ ਸਜ਼ਾ ਨੂੰ ਪਲਟ ਦਿੱਤਾ ਸੀ। ਮਿਡਵੈਸਟ ਇਨੋਸੈਂਸ ਪ੍ਰਾਜੈਕਟ ਨੇ ਕੇਵਿਨ ਸਟ੍ਰਿਕਲੈਂਡ ਦੀ ਰਿਹਾਈ ਲਈ ਮੁਹਿੰਮ ਚਲਾਈ ਅਤੇ ਗੋ ਫੰਡ ਮੀ ਦੀ ਸਥਾਪਨਾ ਕੀਤੀ ਤਾਂ ਜੋ ਮਿਸੌਰੀ ਤੋਂ ਮੁਆਵਜ਼ਾ ਨਾ ਮਿਲਣ 'ਤੇ ਉਸ ਨੂੰ ਸਨਮਾਨਜਨਕ ਜੀਵਨ ਜੀਉਣ ਵਿੱਚ ਮਦਦ ਮਿਲ ਸਕੇ।
ਪੜ੍ਹੋ ਇਹ ਅਹਿਮ ਖਬਰ -ਸਿੰਗਾਪੁਰ 'ਚ ਜ਼ਬਰੀ ਵਸੂਲੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ
ਰਾਜ ਗਲਤ ਫ਼ੈਸਲੇ ਕਾਰਨ ਕੈਦ ਦੀ ਸਜ਼ਾ ਭੁਗਤਣ ਵਾਲੇ ਸਿਰਫ ਉਹਨਾਂ ਲੋਕਾਂ ਨੂੰ ਭੁਗਤਾਨ ਦੀ ਇਜਾਜ਼ਤ ਦਿੰਦਾ ਹੈ, ਜਿਹਨਾਂ ਨੂੰ ਡੀ.ਐੱਨ.ਏ. ਸਬੂਤ ਦੇ ਮਾਧਿਅਮ ਨਾਲ ਦੋਸ਼ਮੁਕਤ ਕੀਤਾ ਗਿਆ ਹੋਵੇ। ਇਸ ਲਈ 62 ਸਾਲ ਦਾ ਸਟ੍ਰਿਕਲੈਂਡ ਇਸ ਦੇ ਯੋਗ ਨਹੀਂ ਹੋਵੇਗਾ। ਮਿਸੌਰੀ ਕੋਰਟ ਆਫ ਅਪੀਲਜ਼ ਦੇ ਜੱਜ ਨੇ ਮੰਗਲਵਾਰ ਨੂੰ ਉਸਦੀ ਰਿਹਾਈ ਦਾ ਹੁਕਮ ਦਿੱਤਾ, ਜਿਸ ਵਿਚ ਪਾਇਆ ਗਿਆ ਕਿ ਸਟ੍ਰਿਕਲੈਂਡ ਨੂੰ ਦੋਸ਼ੀ ਠਹਿਰਾਉਣ ਲਈ ਵਰਤੇ ਗਏ ਸਬੂਤਾਂ ਨੂੰ ਨਕਾਰ ਦਿੱਤਾ ਗਿਆ ਸੀ। ਸ਼ਨੀਵਾਰ ਸ਼ਾਮ ਤੱਕ, ਸਟ੍ਰਿਕਲੈਂਡ ਦੀ ਮਦਦ ਲਈ 14.5 ਲੱਖ ਅਮਰੀਕੀ ਡਾਲਰ ਤੋਂ ਵੱਧ ਦਾਨ ਇਕੱਠਾ ਕੀਤਾ ਗਿਆ ਸੀ।ਸਟ੍ਰਿਕਲੈਂਡ ਨੇ ਹਮੇਸ਼ਾ ਕਿਹਾ ਕਿ ਉਹ ਘਰ ਵਿੱਚ ਟੀਵੀ ਦੇਖ ਰਿਹਾ ਸੀ ਅਤੇਉਸ ਦਾ 1978 ਦੇ ਕਤਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਘਟਨਾ ਵੇਲੇ ਉਸ ਦੀ ਉਮਰ 18 ਸਾਲ ਸੀ। ਜੇਲ੍ਹ ਤੋਂ ਰਿਹਾਅ ਹੋਣ 'ਤੇ, ਉਸਨੇ ਕਿਹਾ ਕਿ ਉਹ "ਰੱਬ ਦਾ ਸ਼ੁਕਰਗੁਜ਼ਾਰ ਹੈ"।