ਇਟਲੀ ਵਿਖੇ ਨਗਰ ਕੀਰਤਨ ''ਚ ਹਾਜ਼ਰੀ ਭਰਨਗੇ ਸਿੰਘ ਸਾਹਿਬ ਜੱਥੇਦਾਰ ਰਘਬੀਰ ਸਿੰਘ ਜੀ
Saturday, Apr 12, 2025 - 10:41 AM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿਚ ਵੱਸਦੇ ਸਿੱਖਾਂ ਦੁਆਰਾ ਇੱਥੋ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਸਜਾਏ ਜਾਣ ਵਾਲੇ ਸਲਾਨਾ ਨਗਰ ਕੀਰਤਨਾਂ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸੁਲਤਾਨ ਸਿੰਘ ਜੀ ਉਚੇਚੇ ਤੌਰ 'ਤੇ ਹਾਜ਼ਰੀਆਂ ਭਰਦੇ ਹੋਏ ਸਿੱਖ ਸੰਗਤਾਂ ਦੀ ਅਗਵਾਈ ਕਰਨਗੇ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦੱਸਿਆ ਕਿ 12 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਕੋਈ 30 ਤੋਂ 40 ਹਜ਼ਾਰ ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਏ ਆਪਣਾ ਜੀਵਨ ਸਫਲਾ ਬਣਾਉਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-Trump ਪ੍ਰਸ਼ਾਸਨ ਦਾ ਸਖ਼ਤ ਕਦਮ, ਹਜ਼ਾਰਾਂ ਪ੍ਰਵਾਸੀਆਂ ਨੂੰ ਐਲਾਨਿਆ ਮ੍ਰਿਤਕ
ਦੱਸਣਯੋਗ ਹੈ ਕਿ ਬ੍ਰੇਸ਼ੀਆ ਦੇ ਫਲੈਰੋ ਸ਼ਹਿਰ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਯੂਰਪ ਦੇ ਹੋਰਨਾਂ ਨਗਰ ਕੀਰਤਨਾਂ ਤੋਂ ਕਈ ਗੁਣਾਂ ਵੱਧ ਸੰਗਤਾਂ ਪਹੁੰਚਦੀਆਂ ਹਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਤੇ ਜੱਥੇਦਾਰ ਸੁਲਤਾਨ ਸਿੰਘ ਦੀ ਮੌਜੂਦਗੀ ਇਟਲੀ ਵਿਚ ਵੱਸਦੀਆਂ ਸਿੱਖ ਸੰਗਤਾਂ ਲਈ ਮਾਣ ਵਾਲੀ ਗੱਲ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।