ਜਾਨਲੇਵਾ ਹਮਲਿਆਂ ਤੋਂ ਬਾਅਦ ਰੈਡਕ੍ਰਾਸ ਵਲੋਂ ਅਫਗਾਨਿਸਤਾਨ ''ਚ ਘਟਾਈ ਜਾਵੇਗੀ ਮਦਦ

Monday, Oct 09, 2017 - 07:40 PM (IST)

ਕਾਬੁਲ (ਏ.ਐਫ.ਪੀ.)—ਕੌਮਾਂਤਰੀ ਰੈਡਕ੍ਰਾਸ ਕਮੇਟੀ ਨੇ ਅੱਜ ਕਿਹਾ ਕਿ ਇਸ ਸਾਲ ਆਪਣੇ 7 ਮੁਲਾਜ਼ਮਾਂ ਦੇ ਮਾਰੇ ਜਾਣ ਤੋਂ ਬਾਅਦ ਉਹ ਜੰਗ ਗ੍ਰਸਤ ਅਫਗਾਨਿਸਤਾਨ 'ਚ ਆਪਣੀ ਮੁਹਿੰਮ 'ਚ ਜ਼ਬਰਦਸਤ ਕਟੌਤੀ ਕਰੇਗੀ। ਤਿੰਨ ਦਹਾਕੇ ਤੋਂ ਵੀ ਘੱਟ ਸਮੇਂ ਤੋਂ ਅਫਗਾਨਿਸਤਾਨ 'ਚ ਕੰਮ ਕਰ ਰਹੇ ਰੈੱਡਕ੍ਰਾਸ ਦੇ ਇਸ ਫੈਸਲੇ ਨੂੰ ਸੂਚੀਬੱਧ ਕੀਤਾ ਹੈ ਕਿ ਮਦਦ ਲਈ ਗਏ ਵਰਕਰਾਂ ਲਈ ਖਤਰਾ ਵੱਧਦਾ ਜਾ ਰਿਹਾ ਹੈ। ਅਫਗਾਨਿਸਤਾਨ 'ਚ ਆਈ. ਸੀ.ਆਰ. ਸੀ. ਦੀ ਮੁਖੀ ਮੋਨਿਕਾ ਜਨਾਰੇਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਕੋਲ ਕੋਈ ਬਦਲ ਨਹੀਂ ਹੈ ਪਰ ਅਫਗਾਨਿਸਤਾਨ 'ਚ ਸਾਨੂੰ ਆਪਣੀ ਗੈਰ ਮੌਜੂਦਗੀ ਅਤੇ ਗਤੀਵਿਧੀਆਂ 'ਚ ਜ਼ਬਰਦਸਤ ਕਟੌਤੀ ਕਰਨੀ ਹੋਵੇਗੀ। ਸਮੂਹ ਨੂੰ ਉੱਤਰ ਅਫਗਾਨਿਸਤਾਨ 'ਚ ਕਈ ਜਾਨਲੇਵਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੇ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਨੇ ਪੁਲਸ ਅਤੇ ਫੌਜੀਆਂ 'ਤੇ ਆਪਣੇ ਹਮਲਿਆਂ 'ਚ ਵਾਧਾ ਕੀਤਾ ਹੈ। ਫਰਵਰੀ 'ਚ ਉੱਤਰ ਜੋਜਾਨ ਸੂਬੇ 'ਚ ਅੱਤਵਾਦੀਆਂ ਦੇ ਹਮਲੇ 'ਚ ਆਈ. ਸੀ. ਆਰ. ਸੀ. ਦੇ 6 ਮੁਲਾਜ਼ਮ ਮਾਰੇ ਗਏ ਸਨ। ਦੋ ਸਹਿਯੋਗੀਆਂ ਨੂੰ ਅਗਵਾ ਕਰਕੇ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ 'ਚੋਂ ਪਿਛਲੇ ਮਹੀਨੇ ਸਿਰਫ ਇਕ ਨੂੰ ਰਿਹਾਅ ਕੀਤਾ ਗਿਆ। ਅਫਗਾਨਿਸਤਾਨ 'ਚ 120 ਕੌਮਾਂਤਰੀ ਸਹਿਯੋਗੀਆਂ ਸਮੇਤ ਆਈ. ਸੀ. ਆਰ. ਸੀ. ਦੇ ਲਗਭਗ 1800 ਸਟਾਫ ਹੈ। ਆਈ. ਸੀ. ਆਰ. ਸੀ. ਜ਼ਖਮੀ ਅਤੇ ਅਪਾਹਜ ਲੋਕਾਂ ਦੀ ਮਦਦ ਕਰਦੀ ਹੈ। ਹਸਪਤਾਲਾਂ ਦੀ ਮਦਦ ਕਰਦੀ ਹੈ, ਜੇਲ 'ਚ ਜਾ ਕੇ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ 'ਚ ਮਦਦ ਕਰਦੀ ਹੈ। ਜਨਾਰੇਲੀ ਨੇ ਕਿਹਾ ਕਿ ਅਸੀਂ ਉੱਤਰ 'ਚ ਆਪਣੀਆਂ ਗਤੀਵਿਧੀਆਂ ਰੋਕਣ ਦੇ ਨਤੀਜੇ ਸਮਝਦੇ ਹਾਂ ਪਰ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ।


Related News