ਰਡਾਰ ਤੋਂ ਗਾਇਬ ਹੋਇਆ ਬੁਲਗਾਰੀਆ ਦਾ ਲੜਾਕੂ ਜਹਾਜ਼, ਭਾਲ ਜਾਰੀ

Wednesday, Jun 09, 2021 - 02:22 PM (IST)

ਰਡਾਰ ਤੋਂ ਗਾਇਬ ਹੋਇਆ ਬੁਲਗਾਰੀਆ ਦਾ ਲੜਾਕੂ ਜਹਾਜ਼, ਭਾਲ ਜਾਰੀ

ਸੋਫੀਆ (ਭਾਸ਼ਾ) : ਬੁਲਗਾਰੀਆ ਵਿਚ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਬੁੱਧਵਾਰ ਨੂੰ ਸਿਖਲਾਈ ਉਡਾਣ ਦੌਰਾਨ ਰਡਾਰ ਤੋਂ ਗਾਇਬ ਹੋ ਗਿਆ। ਬੁਲਗਾਰੀਆ ਨੇਸ਼ਨ ਟੈਲੀਵਿਜ਼ਨ (ਬੀ.ਐਨ.ਟੀ.) ਨੇ ਰੱਖਿਆ ਮੰਤਰਾਲਾ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।

ਬੀ.ਐਨ.ਟੀ. ਮੁਤਾਬਕ ਮਿਗ-29 ਲੜਾਕੂ ਜਹਾਜ਼ ਬੁੱਧਵਾਰ ਨੂੰ ਤੜਕੇ 00:45 ਵਜੇ ਰਡਾਰ ਤੋਂ ਗਾਇਬ ਹੋ ਗਿਆ। ਇਸ ਦੇ ਤੁਰੰਤ ਬਾਅਦ ਭਾਲ ਅਤੇ  ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿਚ ਜਲ ਸੈਨਾ, ਬਾਰਡਰ ਪੁਲਸ ਅਤੇ ਹਵਾਈ ਫ਼ੌਜ ਸ਼ਾਮਲ ਹੈ।


author

cherry

Content Editor

Related News