''ਰਾਜ਼ੀ'' ਫੇਮ ਅਦਾਕਾਰ ਨਾਲ ਇਸਤਾਂਬੁਲ ''ਚ ਲੁੱਟ ਦੀ ਕੋਸ਼ਿਸ਼, ਕਿਹਾ- ਮੈਨੂੰ ਦੋਸਤਾਂ ਨੇ ਆਖਿਆ ਸੀ...

Tuesday, Aug 06, 2024 - 09:10 PM (IST)

ਮੁੰਬਈ : ਬਾਲੀਵੁੱਡ ਅਭਿਨੇਤਾ ਅਸ਼ਵਥ ਭੱਟ ਨਾਲ ਵਿਦੇਸ਼ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਲੁਟੇਰਿਆਂ ਦੇ ਇੱਕ ਗਰੋਹ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਅਦਾਕਾਰ ਸੁਰੱਖਿਅਤ ਹੈ। ਪਰ ਇਸ ਹਾਦਸੇ ਨੇ ਉਨ੍ਹਾਂ ਦੇ ਵੈਕੇਸ਼ਨ ਨੂੰ ਮਾੜੇ ਅਨੁਭਵ ਵਿੱਚ ਬਦਲ ਦਿੱਤਾ। ਅਸ਼ਵਥ ਨੇ ਦੱਸਿਆ ਕਿ ਉਸ ਦੀ ਕਿਸਮਤ ਚੰਗੀ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਰਾਜ਼ੀ, ਸੀਤਾ ਰਾਮ ਵਰਗੀਆਂ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਅਸ਼ਵਥ ਭੱਟ ਛੁੱਟੀਆਂ ਮਨਾਉਣ ਤੁਰਕੀ ਦੇ ਇਸਤਾਂਬੁਲ ਗਏ ਹੋਏ ਸਨ। ਇਕ ਏਜੰਸੀ ਨਾਲ ਗੱਲ ਕਰਦੇ ਹੋਏ ਅਸ਼ਵਥ ਨੇ ਦੱਸਿਆ ਕਿ 4 ਅਗਸਤ ਨੂੰ ਉਸ 'ਤੇ ਲੁਟੇਰਿਆਂ ਨੇ ਪਿੱਛਿਓਂ ਹਮਲਾ ਕੀਤਾ ਸੀ।

ਪਿੱਠ 'ਤੇ ਵਾਰ ਕਰ ਕੇ ਬੈਗ ਖੋਹਣ ਦੀ ਕੋਸ਼ਿਸ਼
ਅਸ਼ਵਥ ਨੇ ਕਿਹਾ ਕਿ ਮੈਂ ਗੈਲਾਟਾ ਟਾਵਰ ਵੱਲ ਜਾ ਰਿਹਾ ਸੀ, ਤਦੇ ਇਕ ਆਦਮੀ ਮੇਰੇ ਕੋਲ ਆਇਆ। ਉਸ ਦੇ ਹੱਥ ਵਿਚ ਇਕ ਚੇਨ ਸੀ ਤੇ ਇਸ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਕੁਝ ਸਮਝ ਸਕਦਾ ਕਿ ਕੀ ਹੋ ਰਿਹਾ ਹੈ। ਉਸ ਨੇ ਮੈਨੂੰ ਪਿੱਠ 'ਤੇ ਮਾਰਿਆ। ਪਿੱਛੇ ਮੁੜ ਕੇ ਦੇਖਣ 'ਤੇ ਇਹ ਸਮਝ ਆਇਆ ਕਿ ਇਹ ਸ਼ਾਇਦ ਇਕ ਗਿਰੋਹ ਸੀ ਜੋ ਮਿਲ ਕੇ ਮੇਰਾ ਬੈਗ ਖੋਗਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਕ ਪਲ ਦੇ ਲਈ ਮੈਂ ਬਹੁਤ ਹੈਰਾਨ ਰਹਿ ਗਿਆ ਕਿ ਕੀ ਹੋ ਰਿਹਾ ਹੈ। ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਉਮੀਦ ਨਹੀਂ ਸੀ ਕਿ ਮੈਂ ਵਿਰੋਧ ਕਰਾਂਗਾ ਤੇ ਲੜਾਈ ਕਰਾਂਗਾ। ਜਦੋਂ ਉਹ ਮੇਰਾ ਬੈਗ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਕ ਕੈਬ ਡਰਾਈਵਰ ਰੁਕਿਆ ਤੇ ਉਸ ਨੇ ਉਸ ਦਾ ਬਚਾਅ ਕੀਤਾ। ਲੁਟੇਰੇ ਨੇ ਤੁਰਕੀ ਵਿਚ ਕੁਝ ਕਿਹਾ ਤੇ ਫਿਰ ਭੱਜ ਗਿਆ। ਕੈਬ ਡਰਾਈਵਰ ਨੇ ਮੇਰੀ ਸੱਟ ਦੇਖੀ ਤੇ ਤੁਰੰਤ ਮੈਨੂੰ ਪੁਲਸ ਕੋਲ ਜਾਣ ਲਈ ਕਿਹਾ।

ਅਦਾਕਾਰ ਨੂੰ ਮਿਲੀ ਚਿਤਾਵਨੀ
ਅਸ਼ਵਥ ਨੇ ਅੱਗੇ ਦੱਸਿਆ ਕਿ ਕਈ ਲੋਕਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। ਪਰ ਉਹ ਇਸ ਨੂੰ ਹਲਕੇ 'ਚ ਲੈ ਰਿਹਾ ਸੀ। ਅਭਿਨੇਤਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੀ ਘਟਨਾ ਵਾਪਰੀ, ਖਾਸ ਤੌਰ 'ਤੇ ਅਜਿਹੇ ਟੂਰਿਸਟ ਸਥਾਨ 'ਤੇ। ਲੋਕਾਂ ਨੂੰ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਵਿਚ ਸ਼ਾਮਲ ਨਾ ਹੋਣ ਅਤੇ ਪੁਲਸ ਨੂੰ ਰਿਪੋਰਟ ਨਾ ਕਰਨ। ਉਹ ਬੇਕਾਰ ਦਾ ਚੱਕਰ ਸ਼ਬਦ ਮੈਨੂੰ ਪਰੇਸ਼ਾਨ ਕਰਦਾ ਹੈ। ਲੋਕ ਫਿਲਮਾਂ ਦੇਖਦੇ ਹਨ ਤੇ ਸੋਚਦੇ ਹਨ ਕਿ ਤੁਰਕੀ ਵਿਚ ਸਭ ਕੁਝ ਕੋਮਾਂਟਿਕ ਹੈ, ਪਰ ਜੇਕਰ ਅਸੀਂ ਅਪਰਾਧ ਦੀ ਰਿਪੋਰਟ ਨਹੀਂ ਕਰਾਂਗੇ ਤਾਂ ਇਹ ਘਟਨਾਵਾਂ ਹੋਰ ਵਧਣਗੀਆਂ। ਸਾਰਿਆਂ ਨੇ ਮੈਨੂੰ ਜੇਬਕਤਰਿਆਂ ਦੇ ਬਾਰੇ ਵਿਚ ਚਿਤਾਵਨੀ ਦਿੱਤੀ ਸੀ, ਪਰ ਇਹ ਮੇਰੀ ਉਮੀਦ ਤੋਂ ਪਰੇ ਸੀ। ਮੈਂ ਮਿਡਲ ਈਸਟ, ਮਿਸਰ ਤੇ ਯੂਰਪ ਦੇ ਕਈ ਹਿੱਸਿਆਂ ਵਿਚ ਗਿਆ ਹਾਂ ਤੇ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ।

ਅਸ਼ਵਥ ਨੇ ਦੱਸਿਆ ਕਿ ਜਦੋਂ ਉਹ ਪੈਟਰੋਲ ਕਾਰ ਦੇ ਕੋਲ ਪਹੁੰਚੇ ਤਾਂ ਪੁਲਸ ਅਫਸਰਾਂ ਨੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਟੂਰਿਸਟ ਪੁਲਸ ਨੂੰ ਦੇਣ ਲਈ ਕਿਹਾ ਤੇ ਉਨ੍ਹਾਂ ਨੂੰ ਅੱਗੇ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ। ਰਿਪੋਰਟ ਮੁਤਾਬਕ ਮਾਮਲੇ ਵਿਚ ਅਜੇ ਤਕ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।


Baljit Singh

Content Editor

Related News